Advertisment

ਪੀ. ਚਿਦੰਬਰਮ ਨੂੰ ਯਾਦ ਆਉਂਦੇ ਨੇ ਇਤਿਹਾਸ ਦੇ ਪੰਨੇ, 10 ਸਾਲ ਪਹਿਲਾਂ ਦਾ ਇਤਿਹਾਸ ਇਹ ਬੋਲਦਾ ਹੈ...

author-image
Jashan A
Updated On
New Update
ਪੀ. ਚਿਦੰਬਰਮ ਨੂੰ ਯਾਦ ਆਉਂਦੇ ਨੇ ਇਤਿਹਾਸ ਦੇ ਪੰਨੇ, 10 ਸਾਲ ਪਹਿਲਾਂ ਦਾ ਇਤਿਹਾਸ ਇਹ ਬੋਲਦਾ ਹੈ...
Advertisment
ਪੀ. ਚਿਦੰਬਰਮ ਨੂੰ ਯਾਦ ਆਉਂਦੇ ਨੇ ਇਤਿਹਾਸ ਦੇ ਪੰਨੇ, 10 ਸਾਲ ਪਹਿਲਾਂ ਦਾ ਇਤਿਹਾਸ ਇਹ ਬੋਲਦਾ ਹੈ... मेरा पानी उतरता देख किनारे पर घर मत बना लेना मैं समंदर हूँ लौटकर जरूर आऊंगा ਇਹ ਸ਼ਬਦ ਠੀਕ ਦਸ ਸਾਲ ਪਹਿਲਾਂ ਮੌਜ਼ੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹੇ ਸੀ। ਸਮੇਂ ਨੇ ਅਜਿਹੀ ਕਰਵਟ ਲਈ ਕਿ ਅੱਜ ਵੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਪਰ ਫਰਕ ਸਿਰਫ ਇਨਾਂ ਹੈ ਕਿ ਗ੍ਰਹਿ ਮੰਤਰੀ ਤੇ ਬੈਠਾ ਸਖਸ਼ ਬਦਲ ਗਿਆ ਹੈ ਤੇ ਸੀਬੀਆਈ ਦੀ ਗ੍ਰਿਫਤ ਵਿੱਚ ਆਇਆ ਸਖਸ਼ ਵੀ ਬਦਲਿਆ ਹੋਇਆ ਹੈ। ਪੂਰਾ ਮਾਮਲਾ ਸਮਝਣ ਲਈ ਇਤਿਹਾਸ ਦੇ ਪੰਨੇ ਪਲਟਣੇ ਲਾਜ਼ਮੀ ਹਨ। ਇਤਿਹਾਸ ਬਣ ਚੁੱਕੇ ਦਸ ਸਾਲ ਪਹਿਲਾਂ ਰਾਜਨੀਤੀ ਦੇ ਪੰਨਿਆਂ ਚ ਵਿੱਚ ਦਰਜ਼ ਹੈ ਸ਼ਹਿ ਅਤੇ ਮਾਤ ਦੀ ਪੂਰੀ ਖੇਡ। ਠੀਕ ਦਸ ਸਾਲ ਪਹਿਲਾਂ ਯੂਪੀਏ 2 ਦਾ ਸਾਸ਼ਨ ਸੀ। ਮੁੰਬਈ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਦੇ ਤੌਰ 'ਤੇ ਸ਼ਿਵਰਾਜ ਪਾਟਿਲ ਦੀ ਜਗ੍ਹਾ ਪੀ ਚਿਦੰਬਰਮ ਨੂੰ ਗ੍ਹਹਿ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ। P Chidambaramਜਿਸ ਤੋਂ ਬਾਅਦ ਸਿਆਸਤ ਦੀ ਬਿਸ਼ਾਤ ਤੇ ਸ਼ਹਾਬੂਦੀਨ ਮਾਮਲੇ ਨੂੰ ਧੁਰਾ ਬਣਾ ਕੇ ਪੀ ਚਿਦੰਬਰਮ ਅਜਿਹੀ ਚਾਲ ਚੱਲਦੇ ਨੇ ਕਿ ਇਸ ਦੇ ਸ਼ਿਕਾਰ ਬਣੇ ਅਮਿਤ ਸ਼ਾਹ ।ਹਾਲਾਤ ਬਿਲਕੁਲ ਮੌਜੂਦਾ ਹਾਲਾਤਾਂ ਵਰਗੇ ਸਨ। ਗ੍ਰਿਫਤਾਰੀ ਤੋਂ ਪਹਿਲਾਂ ਅਮਿਤ ਸ਼ਾਹ ਚਾਰ ਦਿਨ ਤੱਕ ਗਾਇਬ ਰਹਿੰਦੇ ਹਨ। ਪੰਜ ਦਿਨ ਬਾਅਦ ਅਚਾਨਕ ਬੀਜੇਪੀ ਦਫਤਰ ਪਹੁੰਚਦੇ ਹਨ ਤੇ ਪ੍ਰੈਸ ਕਾਨਫਰੰਸ ਰਾਹੀਂ ਸਾਫ ਕਰਦੇ ਨੇ ਕਿ ਉਨਾਂ ਨੂੰ ਰਾਜਸੀ ਬਦਲੇ ਦੀ ਭਾਵਨਾ ਤਹਿਤ ਫਸਾਇਆ ਜਾ ਰਿਹਾ ਹੈ। ਹੋਰ ਪੜ੍ਹੋ:
Advertisment
ਜੰਮੂ-ਕਸ਼ਮੀਰ 'ਤੇ ਗ੍ਰਹਿ ਮੰਤਰੀ ਨੇ ਦਿੱਤਾ ਬਿਆਨ , ਅਮਿਤ ਸ਼ਾਹ ਦੇ ਬਿਆਨ 'ਤੇ ਰਾਜ ਸਭਾ 'ਚ ਹੰਗਾਮਾ ਪਰ ਇਹ ਮਾਮਲਾ ਅਦਾਲਤ ਵਿੱਚ ਟਿਕ ਨਹੀਂ ਪਾਵੇਗਾ।ਉਸ ਸਮੇਂ ਅਮਿਤ ਸ਼ਾਹ ਦੇ ਹੱਕ ਵਿੱਚ ਨਰਿੰਦਰ ਮੋਦੀ ਉਤਰਦੇ ਹਨ ਜਿਸ ਤਰਾਂ ਹੁਣ ਚਿਦੰਬਰਮ ਦੇ ਹੱਕ ਵਿੱਚ ਸੋਨੀਆਂ ਗਾਂਧੀ ਰਾਹੁਲ ਗਾਂਧੀ ਤੇ ਸਮੁੱਚੀ ਕਾਂਗਰਸ ਉਤਰੀ ਹੈ। Amit shah ਆਖਿਰਕਾਰ 25 ਜੁਲਾਈ 2010 ਨੂੰ ਅਮਿਤ ਸ਼ਾਹ ਗ੍ਰਿਫਤਾਰ ਕੀਤੇ ਜਾਂਦੇ ਹਨ। ਉਨਾਂ ਨੂੰ ਤਿੰਨ ਮਹੀਨੇ ਜੇਲ ਵਿੱਚ ਰਹਿਣਾ ਪਿਆ। 29 ਅਕਤੂਬਰ 2010 ਨੂੰ ਅਮਿਤ ਸ਼ਾਹ ਦੀ ਇਸ ਸ਼ਰਤ ਨਾਲ ਜਮਾਨਤ ਹੁੰਦੀ ਹੈ ਕਿ ਉਹ ਦੋ ਸਾਲ ਗੁਜਰਾਤ ਨਹੀਂ ਜਾਣਗੇ। ਠੀਕ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਗੁਜਰਾਤ ਜਾਣ ਦਾ ਮੌਕਾ ਮਿਲਦਾ ਹੈ। ਗੁਜਰਾਤ ਪਹੁੰਚਦੇ ਹੀ ਅਮਿਤ ਸ਼ਾਹ ਵਰਕਰਾਂ ਵਿੱਚ ਜਾਂਦੇ ਨੇ ਤੇ ਅਮਿਤ ਸ਼ਾਹ ਦੇ ਪਹਿਲੇ ਬੋਲ ਸਨ... मेरा पानी उतरता देख किनारे पर घर मत बना लेना मैं समंदर हूँ लौटकर जरूर आऊंगा Amit Shah and P Chidambaram ਪਰ ਕੁਝ ਫਰਕ ਹੈ ਸੀਬੀਆਈ ਹੁਣ ਤੋਤਾ ਨਹੀਂ ਰਹੀ ਬਾਜ ਬਣ ਚੁੱਕੀ ਹੈ ਤੇ ਇਸ ਦੇ ਪਹਿਲੇ ਸ਼ਿਕਾਰ ਬਣੇ ਨੇ ਪੀ ਚਿਦੰਬਰਮ ਜੋ ਲਗਾਤਾਰ ਗ੍ਰਿਫਤਾਰੀ ਤੋਂ ਬਚਦੇ ਰਹੇ। ਹੁਣ ਕਾਂਗਰਸ ਚਿਦੰਬਰਮ ਦੀ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਜਿਵੇਂ ਕਿ ਠੀਕ ਦਸ ਸਾਲ ਪਹਿਲਾਂ ਬੀਜੇਪੀ ਅਮਿਤ ਸ਼ਾਹ ਦੀ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਸੀ।ਪਰ ਸੋਸ਼ਲ ਮੀਡੀਆ ਤੇ ਅਮਿਤ ਸ਼ਾਹ ਦਾ ਉਹ ਸ਼ਾਇਰ ਬਹੁਤ ਟਰੌਲ ਹੋ ਰਿਹਾ ਹੈ ਜਿਸ ਨੂੰ ਉਨਾਂ ਨੇ ਗੁਜਰਾਤ ਬਣਵਾਸ ਕੱਟਣ ਤੋਂ ਬਾਅਦ ਕਿਹਾ ਸੀ। -PTC News-
latest-amit-shah-news national-news latest-national-news amit-shah-news p--chidambaram national-news-in-punjabi p-chidambaram-news latest-p-chidambaram-news
Advertisment

Stay updated with the latest news headlines.

Follow us:
Advertisment