Fri, Apr 19, 2024
Whatsapp

ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ

Written by  Jashan A -- May 05th 2019 09:22 AM
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ,ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਪੰਜਾਬ ਅੰਦਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕੇ 'ਚ ਜਾ ਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੀ ਲਗਾਤਾਰ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤੇ ਆਪਣੇ ਹੱਕ 'ਚ ਵੋਟਾਂ ਮੰਗ ਰਹੇ ਹਨ। [caption id="attachment_291357" align="aligncenter" width="300"]amit ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ[/caption] ਹੋਰ ਪੜ੍ਹੋ:ਕਾਂਗਰਸ ਸਭ ਤੋਂ ਮਾੜੀ ਸਰਕਾਰ ਸਾਬਿਤ ਹੋਈ ਹੈ – ਸੁਖਬੀਰ ਬਾਦਲ ਉਥੇ ਹੀ ਉਹਨਾਂ ਦੇ ਹੱਕ 'ਚ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਆ ਰਹੇ ਹਨ ਤੇ ਪਠਾਨਕੋਟ 'ਚ ਇੱਕ ਜਨ ਸਭਾ ਸੰਬੋਧਿਤ ਕਰ ਉਹਨਾਂ ਦੇ ਹੱਕ 'ਚ ਵੋਟਾਂ ਮੰਗਣਗੇ। ਮਿਲੀ ਜਾਣਕਾਰੀ ਮੁਤਾਬਕ ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸੰਨੀ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਕਈ ਹੋਰ ਆਗੂ ਸਟੇਜ 'ਤੇ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸ਼ਾਹ ਇਸ ਤੋਂ ਪਹਿਲਾਂ ਸੋਨੀਪਤ, ਪਾਨੀਪਤ ਤੇ ਯਮੁਨਾਨਗਰ 'ਚ ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਪੰਜਾਬ ਦੇ ਪਠਾਨਕੋਟ 'ਚ ਆਉਣਗੇ ਅਤੇ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 27 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਹੋਰ ਪੜ੍ਹੋ:Lok Sabha Elections: ਸੰਨੀ ਦਿਓਲ ਕੱਲ੍ਹ ਇੱਥੇ ਕਰਨਗੇ ਚੋਣ ਪ੍ਰਚਾਰ, ਪੜ੍ਹੋ ਪੂਰੀ ਜਾਣਕਾਰੀ [caption id="attachment_291358" align="aligncenter" width="300"]amit ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ, ਪਠਾਨਕੋਟ 'ਚ ਸੰਨੀ ਦਿਓਲ ਦੇ ਹੱਕ 'ਚ ਮੰਗਣਗੇ ਵੋਟਾਂ[/caption] ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...