Wed, Apr 24, 2024
Whatsapp

ਅਮਿਤ ਸ਼ਾਹ ਨੂੰ ਹੋਵੇਗਾ ਇਕ ਹੀ ਸਵਾਲ, ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ : ਕਿਸਾਨ ਆਗੂ

Written by  Jagroop Kaur -- December 08th 2020 06:11 PM
ਅਮਿਤ ਸ਼ਾਹ ਨੂੰ ਹੋਵੇਗਾ ਇਕ ਹੀ ਸਵਾਲ, ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ : ਕਿਸਾਨ ਆਗੂ

ਅਮਿਤ ਸ਼ਾਹ ਨੂੰ ਹੋਵੇਗਾ ਇਕ ਹੀ ਸਵਾਲ, ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ : ਕਿਸਾਨ ਆਗੂ

ਕਿਸਾਨੀ ਸੰਘਰਸ਼ ਨੂੰ ਕਾਮਯਾਬ ਬਣਾਉਂਦਾ ਹੋਇਆ ਅੱਜ ਦਾ ਬੰਦ ਦਾ ਹੁੰਗਾਰਾ ਬੇਹੱਦ ਕਾਮਯਾਬ ਰਿਹਾ। ਜਿਸ ਤੋਂ ਬਾਅਦ ਸਿੰਘੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ 'ਚ ਕਿਸਾਨਾਂ ਨੇ ਭਾਰਤ ਬੰਦ 'ਚ ਸਮਰਥਨ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਅੱਜ ਸ਼ਾਮ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਾਂ। ਸਰਕਾਰ ਕੋਲ ਸਾਡੀਆਂ ਮੰਗਾਂ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਕਿਸਾਨਾ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਅਮਿਤ ਸ਼ਾਹ ਨੂੰ ਮਿਲਣ ਜਾਵਾਂਗਾ ਅਤੇ ਸਾਡਾ ਸਿੱਧਾ ਸਵਾਲ ਹੋਵੇਗਾ ਕਾਨੂੰਨ ਰੱਦ ਹੋਵੇਗਾ ਜਾਂ ਨਹੀਂ। ਸਾਨੂੰ ਹਾਂ ਜਾਂ ਨਾਂ 'ਚ ਜਵਾਬ ਚਾਹੀਦਾ ਹੈ। ਇਸ ਬੈਠਕ 'ਚ ਖੇਤੀਬਾੜੀ ਮੰਤਰੀ ਨਰੇਂਦਰ ਕੁਮਾਰ ਤੋਮਰ ਵੀ ਸ਼ਾਮਲ ਹੋਣਗੇ। ਦਸਦੀਏ ਕਿ ਕਿਸਾਨ ਆਗੂਆਂ ਤੇ ਅਮਿਤ ਸ਼ਾਹ ਵਿਚਾਲੇ 7 ਵਜੇ ਅਮਿਤ ਸ਼ਾਹ ਦੇ ਘਰ ਮੀਟਿੰਗ ਹੋਵੇਗੀ , ਜਿਸ ਵਿਚ 13 ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰਨ ਜਾ ਰਹੇ ਹਨ , ਅਤੇ ਆਸ ਉਮੀਦ ਲਗਾਈ ਜਾ ਰਹੀ ਹੈ ਕਿ ਕਿਸਾਨ ਅੰਦੋਲਨ ਕਿਸੇ ਸਿੱਟੇ ਤੇ ਪਹੁੰਚ ਜਾਵੇ ,ਇਸ ਦੌਰਾਨ ਕਿਸਾਨ ਅੰਦੋਲਨ ਅੱਗੇ ਕੇਂਦਰ ਸਰਕਾਰ ਝੁਕੀ ਹੈ। ਉਥੇ ਹੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਅੱਜ ਦੀ ਬੈਠਕ ਵਿੱਚ ਕੋਈ ਹੱਲ ਨਾ ਮਿਲਿਆ ਤਾਂ ਕੱਲ ਦੀ ਬੈਠਕ ਦਾ ਕੋਈ ਫਾਇਦਾ ਨਹੀ ਹੋਵੇਗਾ।

ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ ਹਨ। ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਵਲ 4 ਦਿਨ ਪਹਿਲਾਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਅਥਾਹ ਹੁੰਗਾਰਾ ਮਿਲਿਆ। ਇਸ ਬੰਦ ਨੂੰ 25 ਸੂਬਿਆਂ ਚ 10 ਹਜ਼ਾਰ ਥਾਵਾਂ 'ਤੇ ਮੁੱਕਮਲ ਹੁੰਗਾਰਾ ਮਿਲਿਆ।
If talks with Amit Shah end inconclusive, there's no point meeting Centre tomorrow: Farm Leader ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਿਸਾਨ ਨੇਤਾਵਾਂ ਦਰਮਿਆਨ ਇਹ ਬੈਠਕ ਉਦੋਂ ਹੋ ਰਹੀ ਹੈ, ਜਦੋਂ ਬੁੱਧਵਾਰ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ 6ਵੇਂ ਦੌਰ ਦੀ ਗੱਲ ਹੋਣੀ ਹੈ। ਕਿਸਾਨ ਸੰਗਠਨ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਗ ਕਰਦੇ ਆਏ ਹਨ ਕਿ ਖੇਤੀਬਾੜੀ ਕਾਨੂੰਨ ਦੇ ਮਸਲੇ 'ਤੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੱਲ ਕਰਨੀ ਚਾਹੀਦੀ ਹੈ। ਹਾਲਾਂਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਣ ਵਾਲੀ ਚਰਚਾ 'ਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਵਣਜ ਮੰਤਰੀ ਪੀਊਸ਼ ਗੋਇਲ ਸਰਕਾਰ ਵਲੋਂ ਅਗਵਾਈ ਕਰ ਰਹੇ ਹਨ।

Top News view more...

Latest News view more...