Fri, Apr 26, 2024
Whatsapp

ਲੱਭ ਗਿਆ ਹਿੰਦੀ 'ਚ 'ਮਾਸਕ' ਦਾ ਨਾਮ , ਅਮਿਤਾਭ ਬੱਚਨ ਨੇ ਦਿੱਤੀ ਜਾਣਕਾਰੀ

Written by  Kaveri Joshi -- June 24th 2020 05:25 PM
ਲੱਭ ਗਿਆ ਹਿੰਦੀ 'ਚ 'ਮਾਸਕ' ਦਾ ਨਾਮ , ਅਮਿਤਾਭ ਬੱਚਨ ਨੇ ਦਿੱਤੀ ਜਾਣਕਾਰੀ

ਲੱਭ ਗਿਆ ਹਿੰਦੀ 'ਚ 'ਮਾਸਕ' ਦਾ ਨਾਮ , ਅਮਿਤਾਭ ਬੱਚਨ ਨੇ ਦਿੱਤੀ ਜਾਣਕਾਰੀ

ਲੱਭ ਗਿਆ ਹਿੰਦੀ 'ਚ 'ਮਾਸਕ' ਦਾ ਨਾਮ , ਅਮਿਤਾਭ ਬੱਚਨ ਨੇ ਦਿੱਤੀ ਜਾਣਕਾਰੀ: ਕੋਰੋਨਾਵਾਇਰਸ ਕਾਰਨ ਲੋਕ ਅਹਿਤਿਆਤ ਅਤੇ ਸਾਵਧਾਨੀਆਂ ਵਰਤਦੇ ਹੋਏ ਮਾਸਕ ਦਾ ਪ੍ਰਯੋਗ ਕਰ ਰਹੇ ਹਨ । ਕੋਰੋਨਾ ਤੋਂ ਬਚਾਅ ਵਾਸਤੇ ਅਹਿਮ ਹਥਿਆਰ ਵਜੋਂ ਜਿੱਥੇ ਮਾਸਕ ਦੀ ਵਰਤੋਂ ਜ਼ਰੂਰੀ ਹੋ ਗਈ ਹੈ , ਉੱਥੇ ਹੀ ਇਸਦੀ ਵਿਕਰੀ ਵੀ ਬਹੁਤ ਵੱਧ ਗਈ ਹੈ । ਕਿਸੇ ਦੁਕਾਨਦਾਰ/ਕੈਮਿਸਟ ਕੋਲੋਂ ਮਾਸਕ ਦੀ ਮੰਗ ਕਰਦੇ ਹੋਏ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਸਵਾਲ ਆਇਆ ਹੋ ਸਕਦਾ ਹੈ ਕਿ ਮਾਸਕ ਨੂੰ ਸਿਰਫ਼ ਮਾਸਕ ਹੀ ਕਿਉਂ ਆਖਦੇ ਹਨ ਇਸਦਾ ਕਿਸੇ ਹੋਰ ਭਾਸ਼ਾ 'ਚ ਅਨੁਵਾਦ ਕੀ ਹੋ ਸਕਦਾ ਹੈ ? ਜੇਕਰ ਕੋਈ ਅਜਿਹੀ ਦੁਵਿਧਾ 'ਚ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ 'ਮਾਸਕ' ਦਾ ਹਿੰਦੀ ਅਨੁਵਾਦ ਮਿਲ ਗਿਆ ਹੈ ਅਤੇ ਇਸਦੇ ਖੋਜ ਕਰਤਾ ਅਮਿਤਾਭ ਬੱਚਨ ਜੀ ਹਨ। ਜੀ ਹਾਂ ਬਿਗ ਬੀ ਅਮਿਤਾਭ ਨੇ ਮਾਸਕ ਦਾ ਹਿੰਦੀ ਅਨੁਵਾਦ ਬੜੀ ਉਤਸੁਕਤਾ ਨਾਲ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਾਂਝਾ ਕੀਤਾ ਹੈ । ਬੇਸ਼ੱਕ ਇਸਨੂੰ ਬੋਲਣ 'ਚ ਤੁਹਾਡੀ ਜ਼ੁਬਾਨ ਵਲ-ਵਲੇਵੇਂ ਖਾਏਗੀ , ਪਰ ਯਕੀਨ ਮੰਨਿਓ ਇਹ ਕਾਫੀ ਦਿਲਚਸਪ ਹੈ । ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਮਾਸਕ ਦੇ ਹਿੰਦੀ ਅਨੁਵਾਦ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਅਮਿਤਾਭ ਲਿਖਦੇ ਹਨ ਕਿ ਕਰੜੀ ਮਿਹਨਤ ਦੇ ਬਾਅਦ ਉਹਨਾਂ ਨੂੰ ਮਾਸਕ ਦਾ ਅਨੁਵਾਦ ਮਿਲ ਗਿਆ। ਬੜੇ ਹੀ ਹਸਮੁੱਖ ਅੰਦਾਜ਼ 'ਚ ਉਹਨਾਂ ਲਿਖਿਆ - 'मिल गया ! मिल गया ! मिल गया ! बहुत परिश्रम के बाद , MASK का अनुवाद मिल गया ! After a lot of hard work by Ef Vb, he did the translation of 'MASK', in Hindi. ਅਮਿਤਾਭ ਬੱਚਨ ਅਨੁਸਾਰ ਹਿੰਦੀ 'ਚ ਮਾਸਕ ਦਾ ਅਨੁਵਾਦ - "नासिकामुखसंरक्षक कीटाणुरोधक वायुछानक वस्त्रडोरीयुक्तपट्टिका ! ਨਾਸਿਕਮੁਖਸੰਰਖਸ਼ਕ, ਕੀਟਾਣੂਰੋਧਕ, ਵਾਯੁਛਾਨਕ,ਵਸਤਰਡੋਰੀਯੁਕਤਪਟਿਕਾ! nasikamukhsanrakshak keetaanurodhak vayuchanak vastrdoriyuktpattika! - ਹੈ ਬੇਸ਼ੱਕ ਇਸਨੂੰ ਬੋਲਣ 'ਚ ਥੋੜੀ ਦਿੱਕਤ ਪੇਸ਼ ਆਵੇਗੀ , ਪਰ ਲੋਕਾਂ ਵੱਲੋਂ ਇਸ ਅਨੁਵਾਦ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।

ਦੱਸ ਦੇਈਏ ਕਿ ਅਮਿਤਾਭ ਨੇ ਮਾਸਕ ਦੇ ਨਾਮ ਦੇ ਖੁਲਾਸੇ ਦੇ ਨਾਲ ਜੋ ਤਸਵੀਰ ਸਾਂਝੀ ਕੀਤੀ ਹੈ ,ਉਸ ਤਸਵੀਰ 'ਚ ਉਹਨਾਂ ਗੁਲਾਬੋ-ਸਿਤਾਬੋ ਫ਼ਿਲਮ ਦੀ ਐਡ ਦਿਖਾਉਂਦਾ ਮਾਸਕ ਪਾਇਆ ਹੈ । ਇੱਥੇ ਦੱਸਣਯੋਗ ਹੈ ਕਿ ਹਿੰਦੀ ਭਾਸ਼ਾ ਨਾਲ ਅਮਿਤਾਭ ਬੱਚਨ ਦਾ ਕਾਫ਼ੀ ਲਗਾਵ ਹੈ , ਸਿਰਫ਼ ਇਹੀ ਨਹੀਂ ਹੋਰ ਵੀ ਕਈ ਹਿੰਦੀ ਨਾਵਾਂ ਬਾਰੇ ਬਿਗ-ਬੀ ਜਾਣਕਾਰੀ ਦੇ ਚੁੱਕੇ ਹਨ । https://media.ptcnews.tv/wp-content/uploads/2020/06/WhatsApp-Image-2020-06-24-at-5.17.47-PM.jpeg ਚਾਹੇ ਗੱਲ ਕਵਿਤਾ ਦੀ ਹੋਵੇ , ਜਾਂ ਕਿਸੇ ਫ਼ਿਲਮ ਦੀ , ਅਮਿਤਾਭ ਬੱਚਨ ਕਾਫ਼ੀ ਸ਼ੁੱਧ ਹਿੰਦੀ ਬੋਲਣਾ ਪਸੰਦ ਕਰਦੇ ਹਨ । ਕੌਣ ਬਣੇਗਾ ਕਰੋੜਪਤੀ ਦਾ ਸ਼ੁਰੂਆਤੀ ਡਾਇਲਾਗ " ਦੇਵੀਓ ਔਰ ਸੱਜਣੋ" ਲੋਕਾਂ ਦਾ ਪਸੰਦੀਦਾ ਹਿੰਦੀ ਡਾਇਲਾਗ ਹੈ। ਕੁਝ ਵੀ ਕਹੋ , ਅਮਿਤਾਭ ਬੱਚਨ ਜੀ ਵੱਲੋਂ ਕੀਤਾ ਗਿਆ 'ਮਾਸਕ' ਦਾ ਹਿੰਦੀ ਅਨੁਵਾਦ ਵਾਕੇਈ ਕਮਾਲ ਹੈ।

Top News view more...

Latest News view more...