ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਦਾ ਇਹ ਰੂਪ ਪਛਾਣਨਾ ਹੋਇਆ ਮੁਸ਼ਕਿਲ

Amitabh Bachchan Today birthday

ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਦਾ ਇਹ ਰੂਪ ਪਛਾਣਨਾ ਹੋਇਆ ਮੁਸ਼ਕਿਲ:ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਅੱਜ ਆਪਣਾ 76ਵਾਂ ਜਨਮ ਦਿਨ ਮਨਾ ਰਹੇ ਹਨ।ਇਸ ਖਾਸ ਮੌਕੇ ‘ਤੇ ਜਿੱਥੇ ਅਮਿਤਾਭ ਨੂੰ ਉਨ੍ਹਾਂ ਦੇ ਫੈਨਜ਼ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਹੀ ਅਮਿਤਾਭ ਨੇ ਇਸ ਖਾਸ ਦਿਨ ਨੂੰ ਫੈਨਜ਼ ਲਈ ਯਾਦਗਾਰ ਬਣਾਉਣ ਲਈ ਆਪਣੀ ਨਵੀਂ ਦਿੱਖ ਨੂੰ ਜਨਤਕ ਕੀਤਾ ਹੈ।ਫਿਲਮ ਜਗਤ ‘ਚ ਆਪਣੀ ਖਾਸ ਪਛਾਣ ਬਣਾ ਚੁੱਕੇ ਅਮਿਤਾਭ ਨੂੰ ਇੱਕ ਨਹੀਂ ਬਲਕਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ।ਸ਼ਹਿਨਸ਼ਾਹ ਤੋਂ ਲੈ ਕੇ ਬਿੱਗ ਬੀ ਅਮਿਤਾਭ ਦੀ ਖਾਸ ਪਛਾਣ ਬਣ ਚੁੱਕੇ ਹਨ।Amitabh Bachchan Today birthday ਦੱਸਣਯੋਗ ਹੈ ਕਿ ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਚਿਰੰਜੀਵੀ ਦੀ ਅਗਲੀ ਤੇਲੁਗੁ ਫਿਲਮ ‘ਸਈ ਰਾ ਨਰਸਿਮਹਾ ਰੈੱਡੀ’ ‘ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।ਇਸ ਫਿਲਮ ‘ਚ ਅਮਿਤਾਭ ਨਵੇਂ ਅੰਦਾਜ਼ ‘ਚ ਨਜ਼ਰ ਆਉਣਗੇ।Amitabh Bachchan Today birthdayਉਨ੍ਹਾਂ ਨੇ ਇਸ ਫਿਲਮ ਲਈ ਆਪਣਾ ਲੁੱਕ ਇਸ ਕਦਰ ਬਦਲ ਲਿਆ ਹੈ,ਜਿਸ ਦੇਖ ਕੇ ਪਛਾਣਨਾ ਥੋੜਾ ਮੁਸ਼ਕਿਲ ਹੋ ਰਿਹਾ ਹੈ।ਇਸ ‘ਚ ਅਮਿਤਾਭ ਚਿੱਟੀ ਦਾੜ੍ਹੀ, ਮੱਥੇ ‘ਤੇ ਲਾਲ ਟਿੱਕਾ ਲਗਾਏ ਹੋਏ ਨਜ਼ਰ ਆ ਰਹੇ ਹਨ।Amitabh Bachchan Today birthdayਦੱਸ ਦੇਈਏ ਕਿ ਚਿੱਟੀ ਦਾੜ੍ਹੀ ਤੇ ਲੰਬੇ ਚਿੱਟੇ ਵਾਲਾਂ ‘ਚ ਉਹ ਕਾਫੀ ਬੁੱਢੇ ਨਜ਼ਰ ਆ ਰਹੇ ਹਨ।ਅਮਿਤਾਭ ਬੱਚਨ ਨੇ ਇਸ ਲੁੱਕ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਤੁਸੀਂ ਵੀ ਉਨ੍ਹਾਂ ਦੇ ਨਵੇਂ ਲੁੱਕ ਨੂੰ ਦੇਖ ਸਕਦੇ ਹੋ।ਇੰਨਾਂ ਹੀ ਨਹੀਂ ਫਿਲਮ ਦੀ ਸ਼ੂਟਿੰਗ ਦੌਰਾਨ ਦੀ ਵੀ ਇਕ ਤਸਵੀਰ ਉਨ੍ਹਾਂ ਨੇ ਸ਼ੇਅਰ ਕੀਤੀ ਹੈ, ਜਿਸ ‘ਚ ਐਕਟਰ ਚਿਰੰਜੀਵੀ ਤੇ ਅਦਾਕਾਰਾ ਨਾਲ ਯੱਗ/ਹਵਨ ਲਈ ਬੈਠੇ ਹੋਏ ਹਨ।Amitabh Bachchan Today birthdayਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਨਿਕਲਣ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇਸ ਬਾਰੇ ਆਪਣੇ ਬਲਾਗ ‘ਚ ਜਾਣਕਾਰੀ ਦਿੱਤੀ ਸੀ।ਇਹ ਫਿਲਮ ਰਾਇਲਸੀਮਾ ਦੀ ਸਵਤੰਤਰਤਾ ਸੇਨਾਨੀ ਯੂ ਨਰਸਿਮਹਾ ਰੈੱਡੀ ਦੇ ਜੀਵਨ ‘ਤੇ ਆਧਾਰਿਤ ਹੈ।
-PTCNews