2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਅਪਡੇਟ, ਜਾਣੋ RBI ਨੇ ਕੀ ਕਿਹਾ?

2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ, 2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਨੇੜੇ ਹੈ। ਤੁਸੀਂ 30 ਸਤੰਬਰ 2023 ਤੱਕ 2000 ਰੁਪਏ ਦਾ ਨੋਟ ਬਦਲ ਸਕਦੇ ਹੋ।

By  Shameela Khan September 27th 2023 10:59 AM -- Updated: September 27th 2023 11:23 AM

ਨਵੀਂ ਦਿੱਲੀ: 2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ, 2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਨੇੜੇ ਹੈ। ਤੁਸੀਂ 30 ਸਤੰਬਰ 2023 ਤੱਕ 2000 ਰੁਪਏ ਦਾ ਨੋਟ ਬਦਲ ਸਕਦੇ ਹੋ। ਕਿਉਂਕਿ ਸਰਕਾਰ ਨੇ 2000 ਰੁਪਏ ਦੇ ਨੋਟ ਬਦਲਣ ਦੀ ਤਰੀਕ 30 ਸਤੰਬਰ ਤੱਕ ਤੈਅ ਕੀਤੀ ਹੈ। ਇਸ ਤੋਂ ਬਾਅਦ 1 ਅਕਤੂਬਰ ਤੋਂ 2000 ਰੁਪਏ ਦੇ ਇਹ ਨੋਟ ਚਲਨ ਤੋਂ ਬਾਹਰ ਹੋ ਜਾਣਗੇ। ਅਜਿਹੇ ‘ਚ ਤੁਹਾਡਾ 2000 ਰੁਪਏ ਦਾ ਨੋਟ ਕੰਮ ਨਹੀਂ ਕਰੇਗਾ ਅਤੇ ਬੇਕਾਰ ਹੋ ਜਾਵੇਗਾ।

19 ਮਈ 2023 ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ। RBI ਨੇ 2000 ਰੁਪਏ ਦੇ ਨੋਟ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਆਰ.ਬੀ.ਆਈ ਨੇ ਸਪੱਸ਼ਟ ਕੀਤਾ ਸੀ ਕਿ 30 ਸਤੰਬਰ ਤੋਂ ਬਾਅਦ 2000 ਰੁਪਏ ਦਾ ਨੋਟ ਵੈਧ ਨਹੀਂ ਹੋਵੇਗਾ। ਅਜਿਹੇ ‘ਚ 2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ। ਇਸ ਲਈ, ਤੁਹਾਨੂੰ ਇਹ ਕੰਮ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ।

ਇਸ ਵਿੱਚ ਤੁਸੀਂ 30 ਸਤੰਬਰ ਤੱਕ ਆਰਬੀਆਈ ਜਾਂ ਦੇਸ਼ ਭਰ ਦੇ ਕਿਸੇ ਵੀ ਬੈਂਕ ਵਿੱਚ ਜਾ ਕੇ ਆਪਣੇ 2000 ਰੁਪਏ ਦੇ ਨੋਟ ਬਦਲਵਾ ਸਕਦੇ ਹੋ। ਆਰਬੀਆਈ ਮੁਤਾਬਕ ਹੁਣ ਤੱਕ 2000 ਰੁਪਏ ਦੇ 93 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਆ ਚੁੱਕੇ ਹਨ। ਜਿਸ ਦੀ ਕੀਮਤ 3.32 ਲੱਖ ਕਰੋੜ ਰੁਪਏ ਹੈ। 1 ਸਤੰਬਰ, 2023 ਨੂੰ ਦੇਸ਼ ਭਰ ਵਿੱਚ 2,000 ਰੁਪਏ ਦੇ 0.24 ਲੱਖ ਕਰੋੜ ਰੁਪਏ ਦੇ ਨੋਟ ਬਾਜ਼ਾਰ ਤੋਂ ਬਾਹਰ ਹਨ।

ਜੇਕਰ ਤੁਸੀਂ ਅਜੇ ਤੱਕ ਆਪਣੇ ਬੈਂਕ ਖਾਤੇ ਅਤੇ ਛੋਟੀਆਂ ਬਚਤ ਸਕੀਮਾਂ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਜਲਦੀ ਤੋਂ ਜਲਦੀ ਅਜਿਹਾ ਕਰੋ। ਕਿਉਂਕਿ 30 ਸਤੰਬਰ ਤੱਕ PPF, ਸੁਕੰਨਿਆ ਸਮ੍ਰਿਧੀ ਯੋਜਨਾ (SSY), ਪੋਸਟ ਆਫਿਸ ਸਕੀਮ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਅਜਿਹੇ ਖਾਤਿਆਂ ਨੂੰ 1 ਅਕਤੂਬਰ 2023 ਤੋਂ ਫ੍ਰੀਜ਼ ਕੀਤਾ ਜਾ ਸਕਦਾ ਹੈ। 

ਇਸ ਤੋਂ ਬਾਅਦ ਤੁਸੀਂ ਇਨ੍ਹਾਂ ਸਕੀਮਾਂ ਭਾਵ ਖ਼ਾਤਿਆਂ 'ਚ ਕੋਈ ਲੈਣ-ਦੇਣ ਜਾਂ ਨਿਵੇਸ਼ ਨਹੀਂ ਕਰ ਸਕੋਗੇ।1 ਅਕਤੂਬਰ ਤੋਂ ਸਰਕਾਰੀ ਕੰਮਾਂ ਦੇ ਨਿਯਮਾਂ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। 1 ਅਕਤੂਬਰ ਤੋਂ ਸਕੂਲ, ਕਾਲਜ ਦੇ ਦਾਖ਼ਲੇ, ਸਰਕਾਰੀ ਨੌਕਰੀ ਦੀ ਅਰਜ਼ੀ, ਆਧਾਰ ਰਜਿਸਟ੍ਰੇਸ਼ਨ, ਵਿਆਹ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਅਤੇ ਹੋਰ ਕਈ ਕੰਮਾਂ ਲਈ ਜਨਮ ਸਰਟੀਫਿਕੇਟ ਦੀ ਲੋੜ ਹੋਵੇਗੀ।


Related Post