Rajinikanth Film Jailer: ਸੁਪਰਸਟਾਰ ਰਜਨੀਕਾਂਤ ਦੀ ਫਿਲਮ ਜੇਲਰ ਦੇਖਣ ਲਈ ਇਨ੍ਹਾਂ 2 ਸ਼ਹਿਰਾਂ ਦੇ ਦਫ਼ਤਰਾਂ ’ਚ ਛੁੱਟੀ ਦਾ ਐਲਾਨ

ਲੋਕ ਤਮਿਲ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।

By  Aarti August 9th 2023 11:13 AM -- Updated: August 9th 2023 11:35 AM

Rajinikanth Film Jailer: ਲੋਕ ਤਮਿਲ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਰਜਨੀਕਾਂਤ ਦੇ ਫੈਨਜ਼ ਲਈ ਇਹ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਸੁਪਰਸਟਾਰ ਰਜਨੀਕਾਂਤ ਦੇ ਐਕਸ਼ਨ 'ਤੇ ਆਪਣੀ ਜਾਨ ਲੁਟਾਉਣ ਵਾਲੇ ਲੋਕਾਂ ਨੂੰ ਇਹ ਪਤਾ ਹੈ ਕਿ ਰਜਨੀਕਾਂਤ ਇਸ ਉਮਰ 'ਚ ਘੱਟ ਫਿਲਮਾਂ ਕਰ ਰਹੇ ਹਨ, ਇਸੇ ਲਈ ਉਨ੍ਹਾਂ ਦੀ ਹਰ ਇੱਕ ਫਿਲਮ ’ਤੇ ਉਹ ਜਾਨ ਲੁਟਾਉਂਦੇ ਹਨ। 

10 ਅਗਸਤ ਨੂੰ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ 

ਸੁਪਰਸਟਾਰ ਰਜਨੀਕਾਂਤ, ਜੋ ਇਸ ਸਾਲ 73 ਸਾਲ ਦੇ ਹੋ ਗਏ ਹਨ, 'ਜੇਲਰ' ਨਾਲ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੇ ਹਨ, ਜਿਸ ਦਾ ਅਜਿਹਾ ਕ੍ਰੇਜ਼ ਹੋ ਗਿਆ ਹੈ ਕਿ ਮਦੁਰਾਈ ਅਤੇ ਸਲੇਮ ਦੀਆਂ ਦੋ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਲਈ ਮੁਫਤ ਟਿਕਟ ਪਾਸ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਚੇਨਈ ਅਤੇ ਬੈਂਗਲੁਰੂ ਦੇ ਕਈ ਦਫ਼ਤਰਾਂ ਨੇ 10 ਅਗਸਤ ਨੂੰ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। 

ਪ੍ਰੋਮੋ ਤੋਂ ਬਾਅਦ ਫੈਨਜ਼ ’ਚ ਕਾਫੀ ਕ੍ਰੇਜ਼ 

ਦੱਸ ਦਈਏ ਕਿ ਫਿਲਮ ਨੇ ਆਪਣੇ ਪ੍ਰੋਮੋ ਦੀ ਬਦੌਲਤ ਪਹਿਲਾਂ ਹੀ ਕਾਫੀ ਐਕਸਾਈਟਮੈਂਟ ਪੈਦਾ ਕਰ ਦਿੱਤੀ ਹੈ। ਸੁਪਰਸਟਾਰ ਰਜਨੀਕਾਂਤ ਲਈ ‘ਜੇਲਰ’ ਦਾ ਕ੍ਰੇਜ਼ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਤੱਕ ਵੀ ਪਹੁੰਚ ਗਿਆ ਹੈ।

ਅਜਿਹਾ ਹੋਵੇਗਾ ਫਿਲਮ ’ਚ ਰਜਨੀਕਾਂਤ ਦਾ ਕਿਰਦਾਰ 

ਕਾਬਿਲੇਗੌਰ ਹੈ ਕਿ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨੀਲਸਨ ਨੇ ਕੀਤਾ ਹੈ। ਇਸ ਫਿਲਮ 'ਚ ਰਜਨੀਕਾਂਤ ਦੀਆਂ ਦੋ ਵੱਖ-ਵੱਖ ਹਸਤੀਆਂ ਨਜ਼ਰ ਆਉਣ ਵਾਲੀਆਂ ਹਨ, ਇਕ 'ਚ ਉਹ ਰਿਟਾਇਰਡ ਜੀਵਨ ਬਤੀਤ ਕਰਦੇ ਨਜ਼ਰ ਆਉਣਗੇ, ਜਦਕਿ ਦੂਜੇ 'ਚ ਉਹ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੇ ਟ੍ਰੇਲਰ 'ਚ ਰਜਨੀਕਾਂਤ ਕਈ ਸ਼ਾਨਦਾਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: Naagin: ਏਕਤਾ ਕਪੂਰ ਨੇ ਨਾਗਿਨ ਬਣਾਉਣ ਲਈ ਇਨ੍ਹਾਂ ਹਸੀਨਾਵਾਂ ਨੂੰ ਦਿੱਤੀ ਮੋਟੀ ਫੀਸ, ਜਾਣੋ ...

Related Post