Gurnam Bhullar: ਜਾਣੋ ਇਸ ਡਾਇਮੰਡ ਸਟਾਰ ਨੇ ਸੋਸ਼ਲ ਮੀਡੀਆ ਤੋਂ ਕਿਉਂ ਲਿਆ ਬ੍ਰੇਕ !

ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਾਕਾਰੀ ਦਿੱਤੀ ਹੈ। ਗਾਇਕਾ ਰੁਪਿੰਦਰ ਹਾਂਡਾ ਤੋਂ ਬਾਅਦ ਗੁਰਨਾਮ ਭੁੱਲਰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਵਾਲੇ ਦੂਜੇ ਪੰਜਾਬੀ ਸਿਤਾਰੇ ਹਨ।

By  Ramandeep Kaur May 6th 2023 04:41 PM -- Updated: May 6th 2023 05:11 PM

Gurnam Bhullar: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਸੰਗੀਤ ਜਗਤ ਆਪਣਾ ਨਾਮ ਬਣਾਇਆ ਹੈ। ਗੁਰਨਾਮ ਭੁੱਲਰ ਦੀ ਕਾਮਯਾਬੀ ਦਾ ਇੱਕ ਕਾਰਨ ਉਸ ਦੀ ਵਿਲੱਖਣ ਆਵਾਜ਼ ਹੈ, ਜੋ ਬਾਕੀ ਗਾਇਕਾਂ ਨਾਲੋਂ ਵੱਖਰੀ ਹੈ। ਹੁਣ ਗਾਇਕ ਗੁਰਨਾਮ ਭੁੱਲਰ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।


ਦੱਸ ਦਈਏ ਕਿ ਪ੍ਰਸ਼ੰਸ਼ਕ ਹੁਣ ਗਾਇਕ ਨਾਲ ਜੁੜੀ ਕੋਈ ਵੀ ਅਪਡੇਟ ਨਹੀਂ ਜਾਣ ਸਕਣਗੇ। ਦਰਅਸਲ ਗਾਇਕ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਾਕਾਰੀ ਦਿੱਤੀ ਹੈ। ਗਾਇਕਾ ਰੁਪਿੰਦਰ ਹਾਂਡਾ ਤੋਂ ਬਾਅਦ ਗੁਰਨਾਮ ਭੁੱਲਰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਵਾਲੇ ਦੂਜੇ ਪੰਜਾਬੀ ਸਿਤਾਰੇ ਹਨ।


ਗਾਇਕ ਗੁਰਨਾਮ ਭੁੱਲਰ ਨੇ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪਿਛਲਾ ਸਾਲ ਬਹੁਤ ਵਧੀਆ ਰਿਹਾ, ਤੁਸੀਂ ਲੋਕਾਂ ਨੇ ਮੇਰੇ ਸਾਰੇ ਪ੍ਰੋਜੈਕਟਾਂ, ਸੰਗੀਤ ਅਤੇ ਫਿਲਮਾਂ 'ਨੂੰ ਬਹੁਤ ਪਿਆਰ ਦਿੱਤਾ, ਮੈਂ ਬਿਲਕੁਲ ਠੀਕ ਹਾਂ ਅਤੇ ਸੋਸ਼ਲ ਮੀਡੀਆ ਤੋਂ ਛੋਟਾ ਬ੍ਰੇਕ ਲੈ ਰਿਹਾ ਹਾਂ, ਅਗਲੇ ਆਉਣ ਵਾਲੇ ਕੰਮ 'ਤੇ ਧਿਆਨ ਕੇਂਦਰਤ ਕਰ ਰਿਹਾ ਹਾਂ, ਬਹੁਤ ਜਲਦੀ ਵਾਪਸ ਆਵਾਂਗਾ।


ਅਦਾਕਾਰ ਵੱਲੋਂ ਆਪਣੀ ਪੋਸਟ ਨੂੰ ਦਿੱਤੀ ਕੈਪਸ਼ਨ ਤੋ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਉਹ ਕਿਸੇ ਵੱਡੇ ਪ੍ਰੋਜੈਕਟ ਦੀ ਤਿਆਰੀ ਕਰ ਰਹੇ ਹਨ। ਜਿਸਦੇ ਚੱਲਦਿਆਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੇ ਹਨ। ਹਾਲਾਂਕਿ ਪ੍ਰਸ਼ੰਸ਼ਕਾਂ ਲਈ ਇਹ ਖਬਰ ਨਿਰਾਸ਼ ਕਰਨ ਵਾਲੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਨਾਲ-ਨਾਲ ਫਿਲਮਾਂ ਵੀ ਦੇ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ।

Related Post