ਟਵਿੱਟਰ ਅਕਾਊਂਟ ਬਹਾਲ ਹੁੰਦੇ ਹੀ ਕੰਗਨਾ ਦੇ ਵਿਗੜੇ ਬੋਲ, ਘੇਰੀ ਫਿਲਮ ਇੰਡਸਟਰੀ
ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਦੀ ਟਵਿੱਟਰ ’ਤੇ ਵਾਪਸੀ ਹੋ ਗਈ ਹੈ। ਟਵਿੱਟਰ 'ਤੇ ਵਾਪਸੀ ਕਰਦਿਆਂ ਹੀ ਕੰਗਨਾ ਰਣੌਤ ਦੇ ਮੁੜ ਤੋਂ ਬੋਲ ਵਿਗੜ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਨੂੰ ਘੇਰਿਆ।
Kangana Ranaut Back on Twitter: ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਦੀ ਟਵਿੱਟਰ ’ਤੇ ਵਾਪਸੀ ਹੋ ਗਈ ਹੈ। ਟਵਿੱਟਰ 'ਤੇ ਵਾਪਸੀ ਕਰਦਿਆਂ ਹੀ ਕੰਗਨਾ ਰਣੌਤ ਦੇ ਮੁੜ ਤੋਂ ਬੋਲ ਵਿਗੜ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਨੂੰ ਘੇਰਿਆ।
ਦੱਸ ਦਈਏ ਕਿ ਕੰਗਨਾ ਰਣੌਤ ਨੇ ਟਵਿੱਟਰ ਦੀ ਬਹਾਲੀ ਤੋਂ ਬਾਅਦ ਪਹਿਲੇ ਟਵਿੱਟ ’ਚ ਵਾਪਸੀ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਟਵੀਟ ’ਚ ਫ਼ਿਲਮ ਇੰਡਸਟਰੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਕੰਗਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਫ਼ਿਲਮ ਇੰਡਸਟਰੀ ਮੂਰਖ ਹੈ। ਜਦੋ ਵੀ ਉਹ ਕਿਸੇ ਕਲਾ ਜਾਂ ਰਚਨਾ ਦੀ ਸਫ਼ਲਤਾ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ ਤਾਂ ਉਹ ਤੁਹਾਡੇ ਮੂੰਹ ’ਤੇ ਪੈਸੇ ਸੁੱਟਦੇ ਹਨ ਜਿਵੇਂ ਇਸ ਚੀਜ਼ ਦਾ ਕੋਈ ਹੋਰ ਉਦੇਸ਼ ਹੀ ਨਹੀਂ ਹੈ। ਇਹੀ ਚੀਜ਼ ਉਨ੍ਹਾਂ ਦੇ ਡਿੱਗੀ ਹੋਈ ਸੋਚ ਨੂੰ ਦਰਸਾਉਂਦਾ ਹੈ।
ਆਪਣੇ ਇੱਕ ਹੋਰ ਟਵੀਟ ’ਤੇ ਉਨ੍ਹਾਂ ਨੇ ਕਿਹਾ ਕਿ ਹੋਰ ਕਾਰੋਬਾਰ ਦੇ ਵਾਂਗ ਫਿਲਮਾਂ ਦਾ ਮਤਲਬ ਪੈਸਾ ਨਹੀਂ ਹੁੰਦਾ ਹੈ। ਇਹੀ ਕਾਰਨ ਹੈ ਕਿ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ।
ਕਾਬਿਲੇਗੌਰ ਹੈ ਕਿ ਕੰਗਨਾ ਰਣੌਤ ਦੀ 2 ਸਾਲ ਬਾਅਦ ਟਵਿੱਟਰ 'ਤੇ ਵਾਪਸੀ ਹੋਈ ਹੈ। ਇਤਰਾਜ਼ਯੋਗ ਟਿੱਪਣੀਆਂ ਦੇ ਕਾਰਨ ਉਸ ਦਾ ਅਕਾਊਂਟ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਕਾਮੇਡੀਅਨ ਕਪਿਲ ਸ਼ਰਮਾ ਨੇ ਸੀਐੱਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਪਾਈ ਗਲਵੱਕੜੀ