Rakhi Sawant: ਆਦਿਲ ਤੋਂ ਬਾਅਦ ਰਾਖੀ ਸਾਵੰਤ ਨੂੰ ਫਿਰ ਦੁਬਈ ਦੇ ਸ਼ੇਖ ਨਾਲ ਹੋਇਆ ਪਿਆਰ

ਸੋਸ਼ਲ ਮੀਡੀਆ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਦੁਬਈ 'ਚ ਹੈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਆਦਿਲ ਤੋਂ ਵੱਖ ਹੋਣ ਤੋਂ ਬਾਅਦ ਰਾਖੀ ਇੱਕ ਨਵੇਂ ਸਾਥੀ ਦੀ ਭਾਲ 'ਚ ਹੈ।

By  Ramandeep Kaur May 10th 2023 02:13 PM -- Updated: May 10th 2023 02:17 PM

Rakhi Sawant: ਸੋਸ਼ਲ ਮੀਡੀਆ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਦੁਬਈ 'ਚ ਹੈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਆਦਿਲ ਤੋਂ ਵੱਖ ਹੋਣ ਤੋਂ ਬਾਅਦ ਰਾਖੀ ਇੱਕ ਨਵੇਂ ਸਾਥੀ ਦੀ ਭਾਲ 'ਚ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਰਾਖੀ ਦੁਬਈ 'ਚ ਇਕ ਸ਼ੇਖ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਹ ਸ਼ੇਖ ਅਰਬੀ 'ਚ ਰਾਖੀ ਦੀ ਤਾਰੀਫ਼ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਰਾਖੀ ਨੂੰ ਆਪਣਾ ਨਵਾਂ ਪਤੀ ਮਿਲ ਗਿਆ ਹੈ।


ਰਾਖੀ ਸਾਵੰਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿੱਪ 'ਚ ਰਾਖੀ ਆਪਣੇ ਰਾਜਕੁਮਾਰ ਨਾਲ ਦੁਬਈ ਦੀਆਂ ਆਲੀਸ਼ਾਨ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਰਾਖੀ ਦੇ ਦੋ ਵਿਆਹ ਪਹਿਲਾਂ ਹੀ ਟੁੱਟ ਚੁੱਕੇ ਹਨ। ਇਸ ਵਾਰ ਰਾਖੀ ਦਾ ਦਾਅਵਾ ਹੈ ਕਿ ਉਸ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਰਾਖੀ ਇਕ ਸ਼ੇਖ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਕਲਿੱਪ 'ਚ ਰਾਖੀ ਲੋਕਾਂ ਨੂੰ ਆਪਣੇ ਰਾਜਕੁਮਾਰ ਨਾਲ ਮਿਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਜਿਵੇਂ ਹੀ ਮੈਂ ਦੁਬਈ ਆਈ, ਮੈਨੂੰ ਆਪਣਾ ਰਾਜਕੁਮਾਰ ਮਿਲ ਗਿਆ। ਠੀਕ ਹੈ? ਆਓ ਬੇਬੀ, ਚਲੋ ਚੱਲੀਏ।'' ਰਾਖੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਕਿਹਾ ਕਿ ਰਾਖੀ ਨੂੰ 'ਨਵਾਂ ਬੱਕਰਾ' ਮਿਲ ਗਿਆ ਹੈ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, "ਲੱਗਦਾ ਹੈ ਹੁਣ ਉਹ ਵੀ ਆਦਿਲ ਵਾਂਗ ਜੇਲ੍ਹ ਜਾਵੇਗਾ।"



ਰਾਖੀ ਸਾਵੰਤ ਦਾ ਫਿਲਮੀ ਸਫਰ

ਰਾਖੀ ਸਾਵੰਤ ਨੇ ਸਾਲ 1997 'ਚ ਫਿਲਮ 'ਅਗਨੀਚਕ੍ਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 'ਜੋਰੂ ਕਾ ਗੁਲਾਮ', 'ਯੇ ਰਾਸਤੇ ਹੈ ਪਿਆਰ ਕੇ' ਅਤੇ 'ਜਿਸ ਦੇਸ਼ ਮੇ ਗੰਗਾ ਰਹਿਤਾ ਹੈ' 'ਚ ਉਸ ਦਾ ਡਾਂਸ ਆਈਟਮ ਕਾਫੀ ਹਿੱਟ ਰਿਹਾ। 2005 'ਚ ਆਈ ਐਲਬਮ 'ਪਰਦੇਸੀਆ' 'ਚ ਉਨ੍ਹਾਂ 'ਤੇ ਫਿਲਮਾਇਆ ਗਿਆ ਗੀਤ 'ਪਰਦੇਸੀਆ ਯੇ ਸੱਚ ਹੈ ਪੀਆ' ਬਲਾਕਬਸਟਰ ਸੀ। ਰਾਖੀ ਨੇ ਛੋਟੇ ਪਰਦੇ 'ਤੇ 'ਬਿੱਗ ਬੌਸ', 'ਨੱਚ ਬੱਲੀਏ' ਅਤੇ 'ਰਾਖੀ ਕਾ ਸਵਯੰਵਰ' ਵਰਗੇ ਸ਼ੋਅਜ਼ 'ਚ ਹਿੱਸਾ ਲਿਆ।

Related Post