ਕਿਸੀ ਕਾ ਭਾਈ ਕਿਸੀ ਕੀ ਜਾਨ ਦਾ ਟੀਜ਼ਰ ਰਿਲੀਜ਼, ਧਮਾਕੇਦਾਰ ਐਕਸ਼ਨ ਨਾਲ ਸਲਮਾਨ ਖ਼ਾਨ ਦੀ ਵਾਪਸੀ

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ’ਚ ਸਲਮਾਨ ਖਾਨ ਐਕਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ।

By  Aarti January 26th 2023 03:59 PM

Kisi Ka Bhai Kisi Ki Jaan Teaser: ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਦੇ ਫੈਨਜ਼ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਦੱਸ ਦਈਏ ਕਿ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ’ਚ ਸਲਮਾਨ ਖਾਨ ਐਕਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਨਾਲ ਹੀ ਉਨ੍ਹਾਂ ਦੇ ਫੈਨਜ਼ ਨੂੰ ਟੀਜ਼ਰ ਕਾਫੀ ਪਸੰਦ ਆ ਰਿਹਾ ਹੈ। 


ਦੱਸ ਦਈਏ ਕਿ ਕਿਸੀ ਕਾ ਭਾਈ ਕਿਸੀ ਕੀ ਜਾਨ ਫਿਲਮ ’ਚ ਅਦਾਕਾਰਾ ਪੂਜਾ ਹੇਗੜੇ ਲੀਡ ਰੋਲ ’ਚ ਹੈ। ਪਰ ਇਸ ਟੀਜ਼ਰ ’ਚ ਸ਼ਹਿਨਾਜ ਗਿੱਲ ਦੀ ਵੀ ਝਲਕ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਹੋ ਵੀ ਜਿਆਦਾ ਖੁਸ਼ ਹੋ ਗਏ ਹਨ।


ਬੇਸ਼ੱਕ ਟੀਜ਼ਰ ’ਚ ਸ਼ਹਿਨਾਜ਼ ਗਿੱਲ ਦੀ ਇੱਕ ਝਲਕ ਦਿਖਾਈ ਦੇ ਰਹੀ ਹੈ। ਪਰ ਉਨ੍ਹਾਂ ਦੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਸ਼ਹਿਨਾਜ ਗਿੱਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਟੀਜ਼ਰ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਇਸ ਸਾਲ ਈਦ ਦੇ ਮੌਕੇ ਰਿਲੀਜ਼ ਹੋਵੇਗੀ। 

ਇਹ ਵੀ ਪੜ੍ਹੋ: ਟਵਿੱਟਰ ਅਕਾਊਂਟ ਬਹਾਲ ਹੁੰਦੇ ਹੀ ਕੰਗਨਾ ਦੇ ਵਿਗੜੇ ਬੋਲ, ਘੇਰੀ ਫਿਲਮ ਇੰਡਸਟਰੀ

Related Post