ਸਿਧਾਰਥ ਸ਼ੁਕਲਾ ਦੀ ਮੌਤ ਦੇ ਦੋ ਸਾਲ ਬਾਅਦ ਬੁਆਏਫ੍ਰੈਂਡ ਬਣਾਉਣਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ !
ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੇ ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਨੂੰ ਲੈ ਕੇ ਵੀ ਚਰਚਾ 'ਚ ਹੈ।
Shehnaaz Gill Need A Boyfriend: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਬਿੱਗ ਬੌਸ 13' 'ਚ ਐਂਟਰੀ ਕਰਨ ਤੋਂ ਬਾਅਦ ਅੱਜ ਉਹ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ ਹਾਸਿਲ ਕਰ ਰਹੇ ਹਨ। ਅੱਜ ਵੀ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਕਰ ਵੀ ਰਹੇ ਹਨ। ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੇ ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਨੂੰ ਲੈ ਕੇ ਵੀ ਚਰਚਾ 'ਚ ਹੈ।
ਬਿੱਗ ਬੌਸ 13 ’ਚ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਸ਼ੋਅ ਵਿੱਚ ਸਿਧਾਰਥ ਸ਼ੁਕਲਾ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਦੀ ਕੈਮਿਸਟਰੀ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰਦੇ ਸੀ। ਉਨ੍ਹਾਂ ਦੇ ਫੈਨਜ਼ ਸਿਧਾਰਥ ਅਤੇ ਸ਼ਹਿਨਾਜ ਨੂੰ ਉਨ੍ਹਾਂ ਦੇ ਫੈਨਜ਼ ਸਿਡਨਾਜ ਕਹਿ ਕੇ ਬੁਲਾਉਂਦੇ ਸੀ। ਪਰ ਹੁਣ ਸ਼ਹਿਨਾਜ ਗਿੱਲ ਬੁਆਏਫ੍ਰੈਂਡ ਬਣਾਉਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ।
ਦਰਅਸਲ ਸ਼ਾਹਿਦ ਕਪੂਰ ਆਪਣੀ OTT ਡੈਬਿਊ ਵੈੱਬ ਸੀਰੀਜ਼ 'ਫਰਜ਼ੀ' ਨੂੰ ਪ੍ਰਮੋਟ ਕਰਨ ਲਈ ਸ਼ਹਿਨਾਜ਼ ਗਿੱਲ ਦੇ ਚੈਟ ਸ਼ੋਅ 'ਦੇਸੀ ਵਾਈਬਸ' 'ਤੇ ਆਏ ਸਨ। ਇਸ ਦੌਰਾਨ ਸ਼ਹਿਨਾਜ਼ ਸ਼ਾਹਿਦ ਨੂੰ ਦੱਸਦੀ ਹੈ ਕਿ ਸ਼ਾਹਬਾਜ਼ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਉਸਨੇ ਆਪਣੀ ਪ੍ਰੇਮਿਕਾ ਨੂੰ ਕਿਹਾ ਹੈ ਕਿ ਉਹ ਅਭਿਨੇਤਾ ਨਾਲ ਸ਼ੂਟ ਕਰਨ ਜਾ ਰਿਹਾ ਹੈ। ਇਹ ਸੁਣ ਕੇ ਸ਼ਾਹਿਦ ਸ਼ਾਹਬਾਜ਼ ਨੂੰ ਫੋਨ ਕਰਦਾ ਹੈ ਅਤੇ ਉਸ ਨਾਲ ਗੱਲ ਕਰਦਾ ਹੈ। ਇਸ ਤੋਂ ਬਾਅਦ ਸ਼ਾਹਿਦ ਸ਼ਹਿਨਾਜ਼ ਨੂੰ ਦੋ ਭੈਣ-ਭਰਾਵਾਂ ਵਿਚ ਅੰਤਰ ਬਾਰੇ ਪੁੱਛਦਾ ਹੈ, ਜਿਸ 'ਤੇ ਉਹ ਦੱਸਦੀ ਹੈ ਕਿ ਸ਼ਹਿਬਾਜ਼ ਉਸ ਤੋਂ ਤਿੰਨ ਸਾਲ ਛੋਟਾ ਹੈ। ਇਸ ਤੋਂ ਬਾਅਦ ਸ਼ਾਹਿਦ ਨੇ ਸ਼ਹਿਨਾਜ਼ ਨੂੰ ਕਿਹਾ ਕਿ ਰੱਬ ਤੈਨੂੰ ਬਹੁਤ ਸਾਰੇ ਭਰਾ ਦੇਵੇ। ਜਿਸ ’ਤੇ ਸ਼ਹਿਨਾਜ ਕਹਿੰਦੀ ਹੈ ਕਿ ਉਨ੍ਹਾਂ ਨੂੰ ਭਰਾ ਨਹੀਂ ਚਾਹੀਦੇ ਬੁਆਏਫ੍ਰੈਂਡ ਜੀ ਲੋੜ ਹੈ। ਉਹ ਆਪਣੀ ਸੁਰੱਖਿਆ ਲਈ ਬਾਊਂਸਰ ਰੱਖ ਲੇਵੇਗੀ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪਤੀ ਰਵੀ ਦੂਬੇ ਨਾਲ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ