RRR wins HCA Film Awards: RRR ਨੂੰ ਆਸਕਰ ਤੋਂ ਪਹਿਲਾਂ ਮਿਲਿਆ ਇੱਕ ਹੋਰ ਅੰਤਰਰਾਸ਼ਟਰੀ ਐਵਾਰਡ
ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਸ ਵਿੱਚ ਆਰਆਰਆਰ ਫਿਲਮ ਨੇ ਤਿੰਨ ਸ਼੍ਰੇਣੀਆਂ ਵਿੱਚ ਜਿੱਤ ਪ੍ਰਾਪਤ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਫਿਲਮ ਨੇ ਸਰਵੋਤਮ ਐਕਸ਼ਨ ਫਿਲਮ ਸ਼੍ਰੇਣੀ ਵਿੱਚ ਅੰਤਰਰਾਸ਼ਟਰੀ 'ਐਚਸੀਏ ਅਵਾਰਡਜ਼ 2023' ਜਿੱਤਿਆ ਹੈ। ਇੰਨਾ ਹੀ ਨਹੀਂ ਇਸ ਫਿਲਮ ਦੇ ਗੀਤ ਨਾਟੂ-ਨਾਟੂ ਨੇ ਬੈਸਟ ਗੀਤ ਦਾ ਐਵਾਰਡ ਵੀ ਜਿੱਤਿਆ।
RRR wins HCA Film Awards: ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਜਿਸ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਸਨ, ਸਾਲ 2022 ਦੀ ਭਾਰਤ ਦੀ ਬਲਾਕਬਸਟਰ ਫਿਲਮ ਸਾਬਤ ਹੋਈ। ਆਰਆਰਆਰ ਹੁਣ ਦੁਨੀਆ ਭਰ ਵਿੱਚ ਧਮਾਲ ਮਚਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਸਕਰ ਤੋਂ ਪਹਿਲਾਂ ਫਿਲਮ ਆਰਆਰਆਰ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਹਾਲ ਹੀ ਵਿੱਚ ਆਯੋਜਿਤ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਸ ਵਿੱਚ ਆਰਆਰਆਰ ਫਿਲਮ ਨੇ ਤਿੰਨ ਸ਼੍ਰੇਣੀਆਂ ਵਿੱਚ ਜਿੱਤ ਪ੍ਰਾਪਤ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਫਿਲਮ ਨੇ ਸਰਵੋਤਮ ਐਕਸ਼ਨ ਫਿਲਮ ਸ਼੍ਰੇਣੀ ਵਿੱਚ ਅੰਤਰਰਾਸ਼ਟਰੀ 'ਐਚਸੀਏ ਅਵਾਰਡਜ਼ 2023' ਜਿੱਤਿਆ ਹੈ। ਇੰਨਾ ਹੀ ਨਹੀਂ ਇਸ ਫਿਲਮ ਦੇ ਗੀਤ ਨਾਟੂ-ਨਾਟੂ ਨੇ ਬੈਸਟ ਗੀਤ ਦਾ ਐਵਾਰਡ ਵੀ ਜਿੱਤਿਆ।
ਦੱਸ ਦਈਏ ਕਿ ਐਸਐਸ ਰਾਜਾਮੌਲੀ ਦੀ ਆਰਆਰਆਰ ਨੇ 'ਅਰਜਨਟੀਨਾ 1985' ਅਤੇ 'ਕਲੋਜ਼' ਨੂੰ ਪਿੱਛੇ ਛੱਡ ਕੇ ਸਰਵੋਤਮ ਐਕਸ਼ਨ ਇੰਟਰਨੈਸ਼ਨਲ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇਹ ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਕਾਬਿਲੇਗੌਰ ਹੈ ਕਿ ਫਿਲਮ ਦਾ ਇਹ ਹੁਣ ਤੱਕ ਦਾ ਚੌਥਾ ਐਵਾਰਡ ਹੈ। ਇਸ ਤੋਂ ਇਲਾਵਾ ਇਸੇ ਫਿਲਮ ਦੇ ਗੀਤ ਨਾਟੂ-ਨਾਟੂ ਨੇ ਬੈਸਟ ਓਰੀਜਨਲ ਗੀਤ ਕੈਟਾਗਰੀ 'ਚ ਐਵਾਰਡ ਜਿੱਤਿਆ ਹੈ, ਨਾਲ ਹੀ ਇਸ ਟਰੈਕ ਨੂੰ ਆਸਕਰ 2023 ਲਈ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Kangana Ranaut comment on Ajnala clash: ਦੋ ਸਾਲ ਪਹਿਲਾਂ ਪੰਜਾਬ ਬਾਰੇ ਕੀਤੀ ਭਵਿੱਖਬਾਣੀ ਹੋਈ ਸੱਚ ਸਾਬਿਤ : ਕੰਗਣਾ ਰਣੌਤ