10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂ

By  Joshi October 31st 2017 04:13 PM

ਨੋਟਬੰਦੀ ਤੋਂ ਬਾਅਦ ਆਏ ਨਵੇਂ ਨੋਟਾਂ ਦੇ ਬਾਰੇ 'ਚ ਚਾਹੇ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਕਾਪੀ ਕਰਨਾ ਬਹੁਤ ਮੁਸ਼ਕਿਲ ਹੋਵੇਗਾ ਕਿਉਂਕਿ ਉਹ ਨਵੀਨਤਮ ਤਕਨਾਲੋਜੀ ਨਾਲ ਬਣਾਏ ਗਏ ਹਨ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਪਰ ਇਸ ਦਾਅਵੇ ਦੀਆਂ ਧੱਜੀਆਂ ਉਡਾਈਆਂ ਗਈਆ ਹਨ, ਉਹ ਵੀ ਇੱਕ ਦਸਵੀਂ ਪਾਸ ਵਿਅਕਤੀ ਨੇ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਕਰਾਇਮ ਬ੍ਰਾਂਚ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਨਕਲੀ ਨੋਟ ਛਾਪਦਾ ਸੀ। ਇਸ ਤਹਿਤ ਤਕਰੀਬਨ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਜਾਂਚ ਟੀਮ ਵੱਲੋਂ ਦੋਸ਼ੀਆਂ ਕੋਲੋਂ ਤਕਰੀਬਨ ਦੋ ਲੱਖ 60 ਹਜਾਰ ਰੁਪਏ ਦੇ ਨਕਲੀ ਨੋਟ, ਪੇਪਰ, ਲੈਪਟਾਪ, ਪ੍ਰਿੰਟਰ, ਅਤੇ ਕੈਮੀਕਲ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਪੁੱਛਗਿਛ ਦੌਰਾਨ ਕਬੂਲ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ ਤਕਰੀਬਨ ਦਸ ਲੱਖ ਰੁਪਏ ਤੱਕ ਦੇ ਨਕਲੀ ਨੋਟ ਛਾਪੇ ਹਨ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਡੀਆਈਜੀ ਹਰਿਨਾਰਾਇਣਚਾਰੀ ਮਿਸਰ ਮੁਤਾਬਕ ਉਹਨਾਂ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪਾਟਨੀਪੁਰਾ ਖੇਤਰ 'ਚ ਰੇਡ ਕੀਤੀ ਅਤੇ ਦੇਖਿਆ ਕਿ ਲੋਕ 2000, 500 ਅਤੇ 100 ਰੁਪਏ ਦੇ ਨਕਲੀ ਨੋਟ ਛਾਪਣ ਦੇ ਧੰਦੇ ਨਾਲ ਜੁੜੇ ਹਨ, ਜਿਸ ਤੋਂ ਬਾਅਦ ਉਹਨਾਂ ਨੇ ਤਿੰਨ ਲੋਕਾਂ ਨੂੰ ਫੜਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਨਕਲੀ ਨੋਟ ਪੀਥਮਪੁਰ ਦਾ ਰਹਿਣ ਵਾਲਾ ਨਰੇਸ਼ ਪਵਾਰ ਦਿੰਦਾ ਹੈ, ਅਤੇ ਫਿਰ ਇੱਕ ਹੋਰ ਛਾਪੇ ਦੌਰਾਨ ਇੱਕ ਮਕਾਨ ਵਿੱਚ ਨਰੇਸ਼ ਅਤੇ ਰਾਮੇਸ਼ਵਰ ਨਕਲੀ ਨੋਟ ਛਾਪਦੇ ਹੋਏ ਪਾਏ ਗਏ ਸਨ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਮੌਕੇ 'ਤੇ ਦੋਸ਼ੀ ਨਰੇਸ਼ ਦੇ ਕੋਲੋਂ ਟੀਮ ਨੂੰ 83500 ਰੁਪਏ ਦੇ ਨਕਲੀ ਨੋਟ ਮਿਲੇ ਅਤੇ ਨੋਟ ਛਾਪਣ ਲਈ ਪੇਪਰ, ਛਪਾਈ ਦੇ ਦੌਰਾਨ ਖ਼ਰਾਬ ਨੋਟ ਵਾਲੇ ਪੇਪਰ, ਪ੍ਰਿੰਟਰ, ਲੈਪਟਾਪ ਸਹਿਤ ਕੁੱਝ ਹੋਰ ਸਾਮਾਨ ਜਬਤ ਕੀਤੇ। 10ਵੀਂ ਪਾਸ ਨੇ ਉਡਾਈਆਂ ਸਰਕਾਰ ਦੇ ਨਕਲੀ ਨੋਟ ਕਾਪੀ ਨਾ ਹੋਣ ਦੇ ਦਾਅਵੇ ਦੀਆਂ ਧੱਜੀਆਂਦੱਸਣਯੋਗ ਹੈ ਕਿ ਦੋਸ਼ੀ ਨੇ ਕਿਹਾ ਕਿ ਉਸਨੇ ਮਜ਼ਾਕ 'ਚ ਨਕਲੀ ਨੋਟ ਛਾਪੇ ਸਨ ਜੋ ਕਿ ਹੁਬਹੂ ਨਿਕਲੇ ਸਨ ਅਤੇ ਉਹਨਾਂ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਕੇ ਅਜਿਹੇ ਹੋਰ ਗਿਰੋਹਾਂ ਦਾ ਪਰਦਾਫਾਸ਼ ਕਰਨ ਦਾ ਸੋਚ ਰਹੀ ਸੀ। ਇਸ ਤੋਂ ਪਹਿਲਾਂ ਵੀ ਉਹ ਫੜ੍ਹਿਆ ਜਾ ਚੁੱਕਾ ਹੈ। —PTC News

Related Post