23 ਫਰਵਰੀ : ਸਿੱਖ ਧਾਰਮਿਕ ਕਰਾਰ ਕਿਰਪਾਨ ਨੂੰ ਆਜ਼ਾਦ ਕਰਵਾਉਣ ਦਾ ਮੋਰਚਾ ਹੋਇਆ ਸੀ ਫਤਹਿ

By  Joshi February 23rd 2018 11:55 AM

23 ਫਰਵਰੀ : ਅੱਜ ਦੇ ਦਿਨ ਸਿੱਖ ਕੌਮ ਦੇ ਧਾਰਮਿਕ ਕਕਾਰ ਕਿਰਪਾਨ ਨੂੰ ਆਜ਼ਾਦ ਕਰਵਾਉਣ ਸੰਬੰਧੀ ਹੈ।

19, ਫਰਵਰੀ, 1922 ਨੂੰ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਜਿੱਤਣ ਤੋਂ ਬਾਅਦ ਚਾਬੀਆਂ ਨੂੰ ਬਾਬਾ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ ਸੀ, ਮਹੀਨੇ ਬਾਅਦ ਹੀ ਸਰਵਾਰ ਵੱਲੋਂ ਆਨੇ ਬਹਾਨੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ, ਜਿੰਨ੍ਹਾਂ ਦੇ ਚੱਲਦੇ ਕੁਝ ਗੈਰ ਜ਼ਰੂਰੀ ਬੰਦਿਸ਼ਾਂ ਵੀ ਲਗਾਈਆਂ ਗਈਆਂ ਸਨ, ਜਿਹਨਾਂ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ।

ਪਹਿਲੀ ਬੰਦਿਸ਼: ਸਿੱਖ "9 ਤੋਂ ਲੰਬੀ ਕਿਰਪਾਨ ਨਹੀਂ ਪਹਿਨ ਸਕਦੇ ਸਨ।

ਦੂਸਰੀ ਬੰਦਿਸ਼: ਸਿੱਖਾਂ ਨੂੰ ਕਾਲੀ ਦਸਤਾਰ ਸਜਾਉਣ 'ਤੇ ਪਾਬੰਦੀ ਲਗਾਈ ਗਈ ਸੀ, ਕਿਉਂਕਿ ਹਾਕਮਾਂ ਅਨੁਸਾਰ ਕਾਲੀ ਦਸਤਾਰ ਬਗਾਵਤ ਦਾ ਪ੍ਰਤੀਕ ਸੀ।

ਤੀਸਰੀ ਬੰਦਿਸ਼: ਕਈ ਪਿੰਡਾਂ 'ਚ ਪੁਲਿਸ ਚੌਂਕੀਆਂ ਬਿਠਾ ਦਿੱਤੀਆਂ ਗਈਆਂ ਸਨ।

ਜ਼ਿਕਰ-ਏ-ਖਾਸ ਹੈ ਕਿ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਪਿੱਛੋਂ ਸੋਗ ਦੇ ਪ੍ਰਗਟਾਵੇ ਵਜੋਂ ਅਕਾਲੀਆਂ ਨੇ ਕਾਲੀ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ। ਕਿਰਪਾਨ ਤਾਂ ਧਾਰਮਿਕ ਚਿੰਨ੍ਹ ਸੀ, ਪਰ ਕਾਲੀ ਦਸਤਾਰ ਬਾਗੀ ਹੋਣ ਦਾ ਪ੍ਰਤੀਕ ਮੰਨੀ ਜਾਣ ਲੱਗੀ ਸੀ।

ਫਿਰ ਸਿੰਘਾਂ ਨੇ ਕਿਰਪਾਨ ਨੂੰ ਆਜ਼ਾਦ ਕਰਵਾਉਣ ਲਈ ਮੋਰਚਾ ਲਗਾਇਆ। ਉਹਨਾਂ ਨੇ ਪਾਬੰਦੀਆਂ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ।

ਸਿੰਘਾਂ ਦੇ ਸੰਘਰਸ਼ ਦੇ ਚੱਲਦਿਆਂ ਸਰਕਾਰ ਨੂੰ ਝੁਕਣਾ ਪਿਆ ਅਤੇ 23 ਫਰਵਰੀ, 1922 ਨੂੰ ਅੰਗਰੇਜ਼ ਸਰਕਾਰ ਕੋਲੋਂ ਆਪਣੇ ਹੱਕ ਲੈ ਕੇ ਸਿੰਘਾਂ ਵੱਲੋਂ ਮੋਰਚਾ ਫਤਹਿ ਕੀਤਾ ਗਿਆ ਸੀ।

—PTC News

Related Post