ਇਰਮਾ ਤੂਫਾਨ 'ਚ ਫਸੇ 170 ਭਾਰਤੀ

By  Joshi September 13th 2017 04:01 PM -- Updated: September 13th 2017 04:10 PM

ਇਰਮਾ ਤੂਫਾਨ 'ਚ ਫਸੇ 170 ਭਾਰਤੀ, ਸੁਸ਼ਮਾ ਸਵਰਾਜ ਨੇ ਕਿਹਾ ਇਹ! 170 Indians trapped in hurricane-hit Sint Maarten ਇਰਮਾ ਤੂਫਾਨ ਦੇ ਨਾਲ ਪ੍ਰਭਾਵਿਤ ਇਲਾਕੇ ਸਿੰਟ ਮਾਰਟਨ ਤੋਂ 170 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਹਨਾਂ ਨੂੰ ਭਾਰਤੀ ਸਰਕਾਰ ਦੁਆਰਾ ਕੈਰੇਵਿਆਈ ਟਾਪੂ ਦੇ ਕੁਰਾਕਾਸ ਵਿਖੇ ਲਿਆਂਦਾ ਗਿਆ ਹੈ। ਭਾਰਤੀਆਂ ਦੀ ਸੁਰੱਖਿਆ ਲਈ ਸਰਕਾਰ ਦੁਆਰਾ ਸਪੈਸ਼ਲ ਫਲਾਈਟਾਂ ਨੂੰ ਚਾਰਟਰਡ ਕੀਤਾ ਗਿਆ ਸੀ। 170 Indians trapped in hurricane-hit Sint Maarten, evacuated!ਵੈਨੇਜ਼ੁਏਲਾ ਵਿਚ ਭਾਰਤੀ ਦੂਤ ਰਾਹੁਲ ਸ੍ਰੀਵਾਸਤਵ ਨੇ ਸੂਚਿਤ ਕੀਤਾ ਹੈ ਕਿ ਤੂਫ਼ਾਨ ਨਾਲ ਪ੍ਰਭਾਵਿਤ ਸਥਾਨ ਤੋਂ ਭਾਰਤੀਆਂ ਦੇ ਨਾਲ 60 ਹੋਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਲੈ ਗਿਆ ਸੀ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ। ਇਕ ਟਵੀਟ 'ਚ, ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ 110 ਭਾਰਤੀ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਕੱਢ ਕੇ ਸਿੰਟ ਮਾਰਟਨ ਤੋਂ ਕੁਰਕਾਓ 'ਚ ਲਿਆਂਦਾ ਗਿਆ ਹੈ। ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ 60 ਭਾਰਤੀਆਂ ਨੂੰ ਲੈ ਕੇ ਦੂਜੀ ਉਡਾਣ ਵੀ ਕੁਰਕਾਓ ਪਹੁੰਚ ਗਈ। "ਰਾਹੁਲ ਸ੍ਰੀਵਾਸਤਵ ਨੇ ਸੂਚਿਤ ਕੀਤਾ ਕਿ ਦੂਜੀ ਫ਼ਲਾਈਟ ਕੁਰਾਕਾਸ ਵਿਖੇ 60 ਭਾਰਤੀ ਅਤੇ 30 ਹੋਰਾਂ ਨਾਲ ਸਿੰਟ ਮਾਰਟਨ ਵਿਖੇ ਪਹੁੰਚ ਗਈ ਹੈ" ਮਾਈਕਰੋ ਬਲੌਗ ਸਾਈਟ 'ਤੇ ਮੰਤਰੀ ਨੇ ਕਿਹਾ। —PTC News

Related Post