20 ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਵਾਂਗੇ-ਸਿੱਧੂ

By  Joshi September 26th 2017 05:49 PM -- Updated: September 27th 2017 08:00 AM

ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਹਿਰ 'ਚ ਜਾਇਦਾਦਾਂ 'ਤੇ ੨੦ ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਣ ਲਈ ਆਉਣ ਵਾਲੀ ਕੈਬਨਿਟ ਦੀ ਮੀਟਿੰਗ 'ਚ ਮਤਾ ਪਾਸ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਲੋਕਾਂ ਕੋਲ ਜਾਇਦਾਦਾਂ ਤਾਂ  ਹਨ ਪਰ ਉਸਦੀ  ਦੀ ਮਾਲਕੀ ਉਨ੍ਹਾਂ ਕੋਲ ਨਹੀਂ ਹੈ। ਜਿਸ ਨੂੰ ਲੈ ਕੇ ਕਾਂਗਰਸ ਸਰਕਾਰ ਜਲਦੀ ਹੀ ਫ਼ੈਸਲਾ ਲਾਗੂ ਕਰੇਗੀ।

20 ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਵਾਂਗੇ-ਸਿੱਧੂਇਸ ਸਬੰਧੀ ਜਲਦ ਹੀ ਇੱਕ ਪਾਲਿਸੀ ਬਣਾ ਦਿੱਤੀ ਜਾਵੇਗੀ ਕਿ ਕਿਹੜੇ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਕੈਬਨਿਟ ਮੰਤਰੀ ਨਵਜੋਤ ਸਿੰਘ  ਸਿੰਧੂ ਮਾਛੀਵਾੜੇ  ਦੇ ਨੈਸ਼ਨਲ ਕਾਲਜ ਫਾਰ ਵਮੈਨ ਵਿੱਚ 'ਯੁਵਕ ਤੇ ਵਿਰਾਸਤੀ ਮੇਲੇ 'ਚ ਭਾਗ ਲੈਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸ਼ਹਿਰਾਂ ਤੇ ਕਸਬਆਿਂ ਵਿੱਚ  ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ।

20 ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਵਾਂਗੇ-ਸਿੱਧੂਅਬਾਦੀ ਵਧਣ ਕਾਰਨ ਹਰ ਸ਼ਹਿਰ 'ਚ ਵਾਰਡ ਵੀ ਵਧ ਗਏ ਹਨ ਅਤੇ ਉਸ ਸਬੰਧੀ ਲੋਕਾਂ ਤੋਂ ਸੁਝਾਅ ਵੀ ਲਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਦਸੰਬਰ ਤੋਂ ਪਹਿਲਾਂ ਵਾਰਡਬੰਦੀ ਤੇ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ  ਜਾਵੇਗਾ ਅਤੇ ਇਸ ਸਾਲ ਦੇ ਅੰਤ ਤੱਕ ਇਹ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ।

20 ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਵਾਂਗੇ-ਸਿੱਧੂਕਿਸਾਨਾਂ  ਦੀਆਂ ਵੱਧ ਰਹੀਆਂ ਆਤਮ ਹੱਤਿਆਵਾਂ  ਅਤੇ  ਕਰਜ਼ਾ ਮੁਆਫ਼ ਕਰਨ ਸਬੰਧੀ ਕੈਬਨਟਿ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ੧੦ ਮਹੀਨੇ ਦਾ ਸਮਾਂ ਦਿਓ  ਵਿਕਾਸ ਦਾ ਬੀਜ ਬੀਜਿਆ , ਕਰਜ਼ਾ ਮੁਆਫ਼ ਕਰਨਾ ਸ਼ੁਰੂ ਕਰ ਦਿੱਤਾ  ਹੈ ਅਤੇ ਆਉਣ ਵਾਲੇ ਸਮੇਂ 'ਚ ਸਾਰੇ ਵਾਅਦੇ ਪੂਰੇ ਕਰ ਦਿੱਤੇ  ਜਾਣਗੇ।

—PTC News

Related Post