ਪੰਜਾਬ ਵਿਧਾਨ ਸਭਾ 'ਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਕੀਤੇ ਪਾਸ

By  Shanker Badra October 21st 2020 12:43 PM -- Updated: October 21st 2020 12:45 PM

ਪੰਜਾਬ ਵਿਧਾਨ ਸਭਾ 'ਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਕੀਤੇ ਪਾਸ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਸੀ ,ਜਿਸ ਦਾ ਅੱਜ ਆਖ਼ਰੀ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ 'ਚ 4 ਨਵੇਂ ਬਿੱਲ ਪੇਸ਼ ਕੀਤੇ ਹਨ ,ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ 'ਚ ਚਰਚਾ ਤੋਂ ਬਾਅਦ ਪੂਰੇ ਸਦਨ ਨੇ ਪਾਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ 'ਚ 3 ਬਿੱਲ ਪੇਸ਼ ਕੀਤੇ ਸਨ।

4 bill pass in Special Session of Punjab Vidhan Sabha ਪੰਜਾਬ ਵਿਧਾਨ ਸਭਾ 'ਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਕੀਤੇ ਪਾਸ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਪਾਸ ਕੀਤੇ ਗਏ ਹਨ। ਜਿਨ੍ਹਾਂ 'ਚ ਪੰਜਾਬ ਰਾਜ ਚੌਕਸੀ ਕਮਿਸ਼ਨ ਬਿੱਲ-2020 ,ਦਿ ਰਜਿਸਟਰੇਸ਼ਨ (ਪੰਜਾਬ ਸੋਧਨਾ) ਬਿੱਲ-2020 , ਦਿ ਪੰਜਾਬ ਟਿਸ਼ੂ ਕਲਚਰ ਬੇਸਡ ਸੀਡ ਪਟੈਟੋ ਬਿੱਲ-2020 ਵੀ ਪਾਸ ਹੋਇਆ ਹੈ। ਇਸ ਦੇ ਇਲਾਵਾ ਦਿ ਪੰਜਾਬ ਭੌਦੇਦਾਰ, ਬੂਟੇਮਾਰ,ਦੋਹਲੀਦਾਰ,ਇੰਸਾਰ ਮਿਆਦੀ,ਮੁਕਰਰਾੜੀਦਾਰ,ਮੁੰਧੀਮਾਰ,ਪਨਾਹੀ ਕਾਦੀਮ,ਸੌਂਜੀਦਾਰ ਜਾਂ ਤਰੱੜਧਕਾਰ (ਮਾਲਕਾਨਾ ਅਧਿਕਾਰ ਦੇਣਾ) ਬਿੱਲ-2020 ਵੀ ਪਾਸ ਕੀਤਾ ਗਿਆ।

4 bill pass in Special Session of Punjab Vidhan Sabha ਪੰਜਾਬ ਵਿਧਾਨ ਸਭਾ 'ਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਕੀਤੇ ਪਾਸ

ਪੰਜਾਬ ਭੌਂ ਮਾਲੀਆ (ਸੋਧਨਾ)ਬਿੱਲ-2020 ਵੀ ਰੌਲੇ ਰੱਪੇ ਵਿਚ ਪਾਸ ਕੀਤਾ ਗਿਆ ਹੈ। ਦਿ ਪੰਜਾਬ (ਭੂਮੀਹੀਣ, ਘੱਟ ਜ਼ਮੀਨ ਵਾਲੇ ਅਤੇ ਛੋਟੇ ਕਿਸਾਨਾਂ ਦੀ ਭਲਾਈ ਅਤੇ ਸੈਟਲਮੈਂਟ) ਅਲਾਟਮੈਂਟ ਆਫ ਸਟੇਟ ਗੌਰਮਿੰਟ ਲੈਂਡ ਬਿੱਲ-2020 ਪਾਸ ਕੀਤਾ ਹੈ। ਜਿਸ ਤੋਂ ਬਾਅਦ ਮੰਤਰੀ ਰਾਣਾ ਗੁਰਮੀਤ ਸੋਢੀ ਬਿੱਲ ਉਪਰ ਵਿਚਾਰਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ.ਸੁਖਵਿੰਦਰ ਸੁੱਖੀ ਬਿੱਲ ਉਪਰ ਬੋਲ ਰਹੇ ਹਨ। ਵਿਧਾਇਕ ਪਵਨ ਟੀਨੂ ਵੀ ਬਿੱਲ ਉਪਰ ਆਪਣਾ ਪੱਖਪੇਸ਼ ਕਰ ਰਹੇ ਹਨ।

4 bill pass in Special Session of Punjab Vidhan Sabha ਪੰਜਾਬ ਵਿਧਾਨ ਸਭਾ 'ਚ ਅੱਜ 4 ਬਿੱਲ ਰੌਲੇ ਰੱਪੇ ਦੌਰਾਨ ਕੀਤੇ ਪਾਸ

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ 'ਚ ਕਥਿਤ ਵਜ਼ੀਫਾ ਘੁਟਾਲੇ ਦਾ ਮਾਮਲਾ ਗੂੰਜਿਆ ਹੈ। ਵਿਧਾਨ ਸਭਾ 'ਚ ਕਥਿਤ ਵਜ਼ੀਫਾ ਘੁਟਾਲੇ 'ਤੇ ਹੰਗਾਮਾ ਹੋਇਆ ਹੈ। ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਵਿਧਾਇਕਾਂ ਵੱਲੋਂ ਸਾਧੂ ਸਿੰਘ ਧਰਮਸੋਤਨੂੰ ਕਲੀਨ ਚਿੱਟ ਦੇਣ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਤੋਂ ਵਾਕਆਊਟਕੀਤਾ ਅਤੇ ਸੀਬੀਆਈ ਜਾਂਚ ਤੇ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

4 bill pass in Special Session of Punjab Vidhan Sabha

-PTCNews

Related Post