ਪਟਨਾ-ਮੋਕਾਮਾ ਯਾਤਰੀ ਟ੍ਰੇਨ 'ਚ ਅੱਗ ਲੱਗੀ, ਵਾਪਰਿਆ ਹਾਦਸਾ

By  Joshi January 10th 2018 10:02 AM -- Updated: January 10th 2018 10:07 AM

6 bogies, engine of Patna-Mokama passenger train gutted: ਪਟਨਾ-ਮੋਕਾਮਾ ਯਾਤਰੀ ਟ੍ਰੇਨ 'ਚ ਅੱਗ ਲੱਗੀ, ਵਾਪਰਿਆ ਹਾਦਸਾ

ਬਿਹਾਰ ਦੇ ਮੋਕਾਮਾ ਵਿਖੇ ਪਟਨਾ-ਮੋਕਾਮਾ ਮੇਮੂ ਯਾਤਰੀ ਟ੍ਰੇਨ 'ਚ ਕੱਲ ਦੇਰ ਰਾਤ ਤਕਰੀਬਨ 1 ਵਜੇ ਅੱਗ ਲੱਗਣ ਦੀ ਖਬਰ ਹੈ। ਇਸ ਘਟਨਾ ਕਾਰਨ ਰੁਲ ਗੱਡੀ ਦੀਆਂ ਛੇ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਈਆਂ।

6 bogies, engine of Patna-Mokama passenger train gutted6 bogies, engine of Patna-Mokama passenger train gutted: ਅੱਗ ਲੱਗਣ ਕਾਰਨ ਫਾਸਟ ਪੈਸੈਂਜਰ ਮੇਮੂ ਟ੍ਰੇਨ ਦਾ ਇੰਜਨ ਵੀ ਪੂਰੀ ਤਰ੍ਹਾਂ ਅੱਗ ਦੀ ਭੇਂਟ ਚੜ੍ਹ ਗਿਆ।

ਅੱਗ ਬੁਝਾਊ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਦਸਤੇ ਵੱਲੋ ਅੱਗ 'ਤੇ ਕਾਬੂ ਪਾ ਲਿਆ ਗਿਆ।

ਪੂਰਬੀ ਮੱਧ ਰੇਲਵੇ ਦੇ ਬੁਲਾਰੇ ਰਾਜੇਸ਼ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਨਾਲ ਰੇਲ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ।

—PTC News

Related Post