7 ਦਿਨਾਂ ਲਈ ਮਿਸ ਯੂਨੀਵਰਸ ਹਰਨਾਜ਼ ਕੁਆਰੰਟੀਨ: ਕੋਰੋਨਾ ਟੈਸਟ ਲਈ ਭੇਜੇ ਗਏ ਹਨ ਸੈਂਪਲ

By  Riya Bawa December 16th 2021 04:00 PM

ਨਵੀਂ ਦਿੱਲੀ: ਮਿਸ ਯੂਨਿਵਰਸ ਹਰਨਾਜ ਸੰਧੂ ਵਾਪਸ ਆਪਣੇ ਦੇਸ਼ ਆ ਗਈ ਹੈ ਪਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਅਤੇ ਓਮਿਕ੍ਰਾਨ ਵੈਰੀਐਂਟ ਕੇ ਖ਼ਤਰੇ ਦੇ ਚਲਦੇ 7 ਦਿਨ ਦੇ ਲਈ ਕੁਆਰਾਇੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਉਨ੍ਹਾਂ ਦੇ ਸੈਂਪਲ ਲੈ ਲਏ ਹਨ। 8ਵੇਂ ਦਿਨ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ 7 ਦਿਨ ਤੱਕ ਸੈਲਫ ਮਾਨੀਟਰ ਵੀ ਕਰਨਾ ਹੋਵੇਗਾ। ਹਰਨਾਜ ਸੰਧੂ ਅੱਜ ਮੁੰਬਈ ਪਹੁੰਚੀ ਹੈ। ਉਨ੍ਹਾਂ ਨੂੰ ਏਅਰਪੋਰਟ ਤੋਂ ਵੀ 7 ਸਟਾਰ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ।

ਹਰਨਾਜ਼ ਦੇ ਭਰਾ ਹਰਨੂਰ ਨੇ ਦੱਸਿਆ ਕਿ ਕੋਰੋਨਾ ਨਿਯਮਾਂ ਦੇ ਮੁਤਾਬਕ ਉਸ ਦੀ ਭੈਣ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਫਿਲਹਾਲ ਹਰਨਾਜ਼ ਦਾ ਚੰਡੀਗੜ੍ਹ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਗਲਾ ਪ੍ਰੋਗਰਾਮ 7 ਦਿਨਾਂ ਦੇ ਕੁਆਰੰਟੀਨ ਤੋਂ ਬਾਅਦ ਹੀ ਬਣਾਇਆ ਜਾਵੇਗਾ। ਦੱਸ ਦੇਈਏ ਕਿ ਮੁਹਾਲੀ ਦੇ ਖਰੜ ਦੀ ਰਹਿਣ ਵਾਲੀ ਹਰਨਾਜ਼ ਸੰਧੂ ਇਜ਼ਰਾਈਲ ਵਿੱਚ ਹੋਣ ਵਾਲੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਜੇਤੂ ਰਹੀ ਹੈ।

ਮਿਸ ਯੂਨੀਵਰਸ ਹਰਨਾਜ਼ ਨੂੰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਕੀਤਾ ਗਿਆ ਹੈ। ਸਰਕਾਰ ਨੇ ਰਾਜਾਂ ਦੇ ਨਾਲ-ਨਾਲ ਏਅਰਲਾਈਨਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਦੇ ਤਹਿਤ ਜੇਕਰ ਵਿਦੇਸ਼ੀ ਯਾਤਰੀ ਸਵੈ-ਘੋਸ਼ਣਾ ਪੱਤਰ 'ਚ ਗਲਤ ਜਾਣਕਾਰੀ ਦਿੰਦੇ ਹਨ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਮਿਸ ਯੂਨੀਵਰਸ ਦੇ ਮਾਮਲੇ ਵਿੱਚ ਵੀ ਏਅਰਲਾਈਨਜ਼ ਨੇ ਇਹੀ ਨਿਯਮਾਂ ਦੀ ਪਾਲਣਾ ਕੀਤੀ ਅਤੇ ਹਰਨਾਜ਼ ਸੰਧੂ ਨੇ ਵੀ ਪੂਰਾ ਸਹਿਯੋਗ ਦਿੱਤਾ। ਹੁਣ ਮਿਸ ਯੂਨੀਵਰਸ ਨੂੰ ਕੁਆਰੰਟੀਨ ਕੀਤਾ ਜਾਵੇਗਾ, ਉਸ ਤੋਂ ਬਾਅਦ ਹੀ ਉਸ ਦਾ ਅਗਲਾ ਪ੍ਰੋਗਰਾਮ ਤੈਅ ਹੋਵੇਗਾ।

-PTC News

Related Post