ਬਿਜਲੀ ਦਰਾਂ 'ਚ ਵਾਧੇ ਦਾ ਹੋਇਆ ਐਲਾਨ

By  Joshi October 23rd 2017 01:01 PM -- Updated: October 23rd 2017 03:31 PM

ਪੰਜਾਬ ਦੇ ਬਿਜਲੀ ਰੇਟਾਂ 'ਚ ਵਾਧੇ ਦਾ ਐਲਾਨ ਹੋ ਚੁੱਕਿਆ ਹੈ । 9.33% ਵਾਧੇ ਬਾਰੇ 'ਚ ਅੱਜ ਸੋਮਵਾਰ ਨੂੰ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਘਰੇਲ਼ੂ ਬਿਜਲੀ ਦਰਾਂ ਨੂੰ 7% ਤੋਂ ਵਧਾ ਕੇ 12% ਕਰ ਦਿੱਤਾ ਹੈ ਜਦਕਿ ਕਮਰਸ਼ੀਅਲ ਬਿਜਲੀ ਦਰਾਂ ਨੂੰ 8% ਤੋਂ 10% ਵਧਾ ਦਿੱਤਾ ਗਿਆ ਹੈ। 9.33 % average hike in power rates in Punjab state..!ਘਰੇਲੂ ਵਾਧਾ - 0-100 ਯੂਨਿਟ - 46 ਪੈਸੇ (10.18% ਵਾਧਾ) 101-300 ਯੂਨਿਟ - 41 ਪੈਸੇ (6.68%) 301-500 ਯੂਨਿਟ - 59 ਪੈਸੇ (8.99%) 500 ਯੂਨਿਟ ਤੋਂ ਉਪਰ - 80 ਪੈਸੇ (12.20%) ਘਰੇਲੂ ਸਪਲਾਈ (50 ਕਿਲੋਵਾਟ - 100 ਕਿ.ਵੀ.) - 80 ਪੈਸੇ ਦਾ ਵਾਧਾ 100 ਕੀ.ਵਾ ਤੋਂ ਉੱਪਰ - 80 ਪੈਸੇ ਦਾ ਵਾਧਾ ਹੋਇਆ ਉਦਯੋਗਿਕ ਛੋਟੀ ਇਕਾਈ- 65 ਪੈਸੇ ਦੀ ਵਾਧਾ ਦਰ 11.88% ਦਰਮਿਆਨੇ ਇਕਾਈ- 58 ਪੈਸੇ ਦੀ ਵਾਧਾ ਦਰ 9.68% ਵਧੀ ਵੱਡੀ ਇਕਾਈ- 54 ਪੈਸੇ 8.50% ਦਾ ਵਾਧਾ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਿਜਲੀ ਦਰਾਂ 'ਚ ਵਾਧੇ ਦੇ ਕਿਆਸ ਲਗਾਏ ਜਾ ਰਹੇ ਸਨ, ਜਿੰਨ੍ਹਾਂ ਨੂੰ ਅੱਜ ਕਮਿਸ਼ਨ ਦੇ ਐਲਾਨ ਨੇ ਸੱਚ ਸਾਬਿਤ ਕਰ ਦਿੱਤਾ ਹੈ।  ਇਸ ਵਾਧੇ ਨਾਲ ਖਪਤਕਾਰਾਂ ਦੀ ਜੇਬ 'ਤੇ ਕਈ ਗੁਣਾ ਵਾਧੂ ਬੋਝ ਪੈਣ ਦੇ ਆਸਾਰ ਹਨ। —PTC News

Related Post