ਕੈਪਟਨ ਦੇ ਕਰੀਬੀਆਂ ਨੂੰ ਵੱਡਾ ਝਟਕਾ, ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

By  Riya Bawa September 29th 2021 04:08 PM -- Updated: September 29th 2021 04:10 PM

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨੇ ਜਾਣ ਤੋਂ ਬਾਅਦ ਹੁਣ ਬਹੁਤ ਸਾਰੇ ਤਬਾਦਲੇ ਕੀਤੇ ਜਾ ਰਿਹਾ ਰਹੇ ਹਨ। ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੀ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਲਿਸਟ ਮੁਤਾਬਿਕ ਸਲਾਹਕਾਰਾਂ ਕਰੀਬ 20 ਲੋਕ ਸ਼ਾਮਲ ਹਨ।

ਇਹ ਸਲਾਹਕਾਰ ਹਨ ਸ਼ਾਮਿਲ

ਕੈਪਟਨ ਦੇ ਸੀਨੀਅਰ ਐਡਵਾਈਜ਼ਰ ਰਹੇ ਟੀ. ਐੱਸ. ਸ਼ੇਰਗਿਲ, ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ, ਕੈਪਟਨ ਦੇ ਓ. ਐੱਸ. ਡੀ. ਮੇਜਰ ਅਮਰਦੀਪ ਸਿੰਘ, ਐਡਵੋਕੇਟ ਜਨਰਲ ਰਹੇ ਅਤੁਲ ਨੰਦਾ, ਓ. ਐੱਸ. ਡੀ. ਰਹੇ ਦਮਨਜੀਤ ਸਿੰਘ, ਓ. ਐੱਸ. ਡੀ. ਰਹੇ ਅੰਕਿਤ ਬਾਂਸਲ, ਗੁਰਮੇਹਰ ਸਿੰਘ ਸੇਖੋਂ ਸਿਆਸੀ ਸਕੱਤਰ, ਕੈਪਟਨ ਦੇ ਮੀਡੀਆ ਐਡਵਾਈਜ਼ ਰਹੇ ਭਾਰਤ ਇੰਦਰ ਚਾਹਲ, ਕੈਪਟਨ ਦੇ ਖੁਬੀ ਰਾਮ ਸਕਿਓਰਿਟੀ ਐਡਵਾਈਜ਼ਰ ਰਹੇ ਸਮੇਤ ਹੋਰ ਕਈ ਨਾਂ ਲਿਸਟ 'ਚ ਸ਼ਾਮਲ ਹਨ।

ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਕਿਓਰਿਟੀ ਘਟਾਉਣ ਨੂੰ ਲੈ ਕੇ ਡੀ. ਜੀ. ਪੀ. ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ।

-PTC News

Related Post