AAP ਆਗੂ ਅਤੇ ਪੀਡੀਏਬੀ ਬੈਂਕ ਦੇ ਨਵਨਿਯੁਕਤ ਚੇਅਰਮੈਨ ਡਾ. ਅਜੈ ਪਾਲ ਸਿੰਘ ਨੇ ਕੀਤੀ ਖੁਦਕੁਸ਼ੀ

By  Riya Bawa June 25th 2022 03:55 PM

ਮਾਛੀਵਾੜਾ ਸਾਹਿਬ- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਨੇ ਆਪਣੀ ਕੋਠੀ ਵਿਚ ਹੀ ਆਤਮ-ਹੱਤਿਆ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਅਜੈਪਾਲ ਸਿੰਘ ਗਿੱਲ 'ਆਪ' ਆਗੂਆਂ ਨਾਲ ਪਿੰਡਾਂ ਵਿਚ ਮੀਟਿੰਗਾਂ 'ਚ ਰੁਝੇ ਰਹੇ ਅਤੇ ਕਰੀਬ 9 ਵਜੇ ਉਹ ਅਢਿਆਣਾ ਵਿਖੇ ਸਥਿਤ ਆਪਣੇ ਘਰ ਪਰਤੇ। ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿਚ ਉਨ੍ਹਾਂ ਦੀ ਪਤਨੀ ਅਤੇ ਬੇਟੀ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸੌਣ ਲਈ ਆਪਣੇ ਕਮਰੇ ਵਿਚ ਚਲੇ ਗਏ।

Aap leader

ਸਵੇਰੇ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਾ ਆਏ ਤਾਂ ਪਤਨੀ ਦੇ ਦਰਵਾਜ਼ਾ ਖੜਕਾਉਣ 'ਤੇ ਵੀ ਉਨ੍ਹਾਂ ਨਾ ਖੋਲ੍ਹਿਆ ਤਾਂ ਪਤਨੀ ਵਲੋਂ ਖਿੜਕੀ 'ਚੋਂ ਦੇਖਿਆ ਗਿਆ ਤਾਂ ਉਨ੍ਹਾਂ ਦੇ ਪਤੀ ਅਜੈਪਾਲ ਗਿੱਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਤਨੀ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਿਸ 'ਤੇ ਉਹ ਵੀ ਤੁਰੰਤ ਮੌਕੇ 'ਤੇ ਪਹੁੰਚ ਗਏ।

AAP ਆਗੂ ਅਤੇ ਪੀਡੀਏਬੀ ਬੈਂਕ ਦੇ ਨਵਨਿਯੁਕਤ ਚੇਅਰਮੈਨ ਡਾ. ਅਜੈ ਪਾਲ ਸਿੰਘ ਨੇ ਕੀਤੀ ਖੁਦਕੁਸ਼ੀ

ਇਹ ਵੀ ਪੜ੍ਹੋ: ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਵੀ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਚੇਅਰਮੈਨ ਅਜੈਪਾਲ ਗਿੱਲ ਦੇ ਕਮਰੇ 'ਚੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਜਿੱਥੋਂ ਕਿ ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਲੱਗ ਸਕੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦਾ ਅਹੁਦਾ ਮਿਲਣ 'ਤੇ ਬਹੁਤ ਖੁਸ਼ ਸੀ ਅਤੇ ਆਪਣੇ ਸਾਥੀ ਆਗੂਆਂ ਨੂੰ ਜਲਦ ਵਧੀਆ ਪਾਰਟੀ ਦੇਣਾ ਚਾਹੁੰਦਾ ਸੀ।

-PTC News

Related Post