ਏਅਰ ਇੰਡੀਆ ਦਾ ਕਰਮਚਾਰੀਆਂ ਨੂੰ ਖ਼ਾਸ ਤੋਹਫਾ, ਕਾਮਿਆਂ ਨੂੰ ਕੀਤੀ ਇਹ ਪੇਸ਼ਕਸ਼

By  Shanker Badra June 20th 2020 12:38 PM

ਏਅਰ ਇੰਡੀਆ ਦਾ ਕਰਮਚਾਰੀਆਂ ਨੂੰ ਖ਼ਾਸ ਤੋਹਫਾ, ਕਾਮਿਆਂ ਨੂੰ ਕੀਤੀ ਇਹ ਪੇਸ਼ਕਸ਼:ਨਵੀਂ ਦਿੱਲੀ : ਕੋਰੋਨਾ ਲੌਕਡਾਊਨ ਦੌਰਾਨ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਜਾਵੇਗੀ। ਹਾਲਾਂਕਿ, ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕੰਮ ਕਰਨ ਦਾ ਵਿਕਲਪ ਮਿਲ ਰਿਹਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ਾਰਟਰ ਵਰਕਿੰਗ ਵੀਕ ਸਕੀਮ ਲਾਂਚ ਕੀਤੀ ਹੈ।

ਇਕ ਖ਼ਬਰ ਅਨੁਸਾਰ ਇਸ ਪਲਾਨ ਨੂੰ ਲੈ ਕੇ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਕੀਮ ਨੂੰ ਲਾਗੂ ਕਰਨ ਦਾ ਸਭ ਤੋਂ ਵੱਡਾ ਮਕਸਦ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਏਅਰ ਇੰਡੀਆ ਦੀ ਨਕਦੀ ਲੈਣ-ਦੇਣ ਦੀ ਸਥਿਤੀ ਨੂੰ ਸੁਧਾਰਨਾ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਸਥਾਈ ਕਰਮਚਾਰੀ ਇਸ ਸਕੀਮ ਨੂੰ ਇਕ ਸਾਲ ਤੱਕ ਲਈ ਚੁਣ ਸਕਦੇ ਹਨ।

Air India gives employees option of three-day work week for 60% pay ਏਅਰ ਇੰਡੀਆ ਦਾ ਕਰਮਚਾਰੀਆਂ ਨੂੰ ਖ਼ਾਸ ਤੋਹਫਾ, ਕਾਮਿਆਂ ਨੂੰ ਕੀਤੀ ਇਹ ਪੇਸ਼ਕਸ਼

ਅਧਿਕਾਰੀ ਨੇ ਅਪਣੇ ਬਿਆਨ ਵਿਚ ਅੱਗੇ ਕਿਹਾ ਹੈ ਕਿ ਜੋ ਸਥਾਈ ਕਰਮਚਾਰੀ ਇਸ ਸਕੀਮ ਨੂੰ ਚੁਣਨਗੇ, ਉਹ ਡਿਊਟੀ ਕਰਨ ਤੋਂ ਬਾਅਦ ਹਫ਼ਤੇ ਵਿਚ ਬਾਕੀ ਦਿਨ ਕੋਈ ਹੋਰ ਰੁਜ਼ਗਾਰ ਨਹੀਂ ਕਰ ਸਕਦੇ। ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਹਵਾਬਾਜ਼ੀ ਉਦਯੋਗ ਨੂੰ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਕੋਰੋਨਾ ਲੌਕਡਾਊਨ ਕਾਰਨ ਕਰੀਬ 2 ਮਹੀਨੇ ਬਾਅਦ 25 ਮਈ ਨੂੰ ਘਰੇਲੂ ਉਡਾਨਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇੰਟਰਨੈਸ਼ਨਲ ਉਡਾਨਾਂ ਹਾਲੇ ਵੀ ਬੰਦ ਹਨ। ਇਸ ਕਰਕੇ ਭਾਰਤ ਵਿਚ ਸਾਰੀਆਂ ਹਵਾਈ ਕੰਪਨੀਆਂ ਨੇ ਅਪਣਾ ਨਕਦੀ ਲੈਣ-ਦੇਣ ਸੁਧਾਰਨ ਲਈ ਕਰਮਚਾਰੀਆਂ ਦੀ ਸੈਲਰੀ ਵਿਚ ਕਟੌਤੀ ਕਰਨ ਅਤੇ ਛਾਂਟੀ ਕਰਨ ਆਦਿ ਕਦਮ ਚੁੱਕੇ ਹਨ।

-PTCNews

Related Post