ਹੁਣ ਮਾਰਕਫੈੱਡ ਵੀ ਚੜ੍ਹਿਆ #MeToo ਦੇ ਅੜਿੱਕੇ, ਪੜ੍ਹੋ ਪੂਰੀ ਖਬਰ

By  Joshi November 3rd 2018 08:34 AM

ਹੁਣ ਮਾਰਕਫੈੱਡ ਵੀ ਚੜ੍ਹਿਆ #MeToo ਦੇ ਅੜਿੱਕੇ, ਪੜ੍ਹੋ ਪੂਰੀ ਖਬਰ,ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ #Me Too ਮਾਮਲਾ ਬੂਰ ਫੜ੍ਹ ਰਿਹਾ ਹੈ। ਜਿਸ ਦੌਰਾਨ ਦੇਸ਼ ਦੀਆਂ ਔਰਤਾਂ ਵਲੋਂ ਆਪਣੇ ਨਾਲ ਹੋ ਰਹੀਆਂ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਬਹੁਤ ਸਾਰੇ ਬਾਲੀਵੁਡ, ਪਾਲੀਵੁੱਡ ਅਤੇ ਕਈ ਦਿੱਗਜ ਨੇਤਾ ਦੇ ਨਾਮ ਵੀ ਸਾਹਮਣੇ ਆ ਚੁੱਕੇ ਹਨ। ਪਰ ਹੁਣ ਇਸ ਤੋਂ ਬਾਅਦ #Me Too ਦਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਮਾਰਕਫੈਡ ਦੇ ਜ਼ਿਲਾ ਮੈਨੇਜ਼ਰ ਘਿਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਾਰਕਫੈੱਡ ਦਫ਼ਤਰ 'ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੇ ਆਪਣੇ ਬੌਸ ਜ਼ਿਲਾ ਮੈਨੇਜਰ ਕੁਲਵਿੰਦਰ ਸਿੰਘ 'ਤੇ ਸੈਕਸੂਅਲ ਹਰਾਸਮੈਂਟ ਦੇ ਦੋਸ਼ ਲਾਏ। ਹੋਰ ਪੜ੍ਹੋ:IND vs WI: ਆਖਰੀ ਮੈਚ ਜਿੱਤ ਭਾਰਤੀ ਟੀਮ ਨੇ ਸੀਰੀਜ਼ ‘ਤੇ ਕੀਤਾ 3-1 ਨਾਲ ਕਬਜਾ ਇਸ ਮੌਕੇ ਉਸ ਮਹਿਲਾ ਦਾ ਕਹਿਣਾ ਹੈ ਕਿ ਮੈਂ ਇਸ ਦਫਤਰ ਵਿੱਚ ਪਿਛਲੇ 7 ਸਾਲ ਤੋਂ ਕੰਮਕਰ ਰਹੀ ਹਾ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ 6 ਮਹੀਨੇ ਪਹਿਲਾਂ ਕੁਲਵਿੰਦਰ ਸਿੰਘ ਬਤੌਰ ਜ਼ਿਲਾ ਮੈਨੇਜ਼ਰ ਆਏ ਸਨ, ਜਿਸ ਦੀ ਬੁਰੀ ਨਜ਼ਰ ਪਿਛਲੇ ਕੁਝ ਸਮੇਂ ਤੋਂ ਉਸ 'ਤੇ ਸੀ ਪਰ ਉਸ ਨੇ ਕਦੇ ਵੀ ਦਫ਼ਤਰ 'ਚ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਮਹਿਲਾ ਨੇ ਹੁਣ ਮਾਰਕਫੈੱਡ ਮੈਨੇਜ਼ਰ 'ਤੇ #Me Too ਦਾ ਦੋਸ਼ ਲਾਇਆ ਹੈ। —PTC News

Related Post