ਜੰਡਿਆਲਾ ਗੁਰੂ: ਮੁਕਾਬਲੇ ਮਗਰੋਂ ਐੱਸ.ਟੀ.ਐੱਫ. ਨੇ ਹਥਿਆਰਾਂ ਅਤੇ ਨਸ਼ੇ ਸਣੇ 3 ਤਸਕਰ ਕੀਤੇ ਗ੍ਰਿਫਤਾਰ

By  Jashan A October 1st 2019 08:47 AM -- Updated: October 1st 2019 01:10 PM

ਜੰਡਿਆਲਾ ਗੁਰੂ: ਮੁਕਾਬਲੇ ਮਗਰੋਂ ਐੱਸ.ਟੀ.ਐੱਫ. ਨੇ ਹਥਿਆਰਾਂ ਅਤੇ ਨਸ਼ੇ ਸਣੇ 3 ਤਸਕਰ ਕੀਤੇ ਗ੍ਰਿਫਤਾਰ ਜੰਡਿਆਲਾ ਗੁਰੂ: ਐੱਸ.ਟੀ.ਐੱਫ ਅੰਮ੍ਰਿਤਸਰ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਜੰਡਿਆਲਾ ਗੁਰੂ ਨੇੜੇ ਢਾਬੇ 'ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਕਿ ਐਸ ਟੀ ਐਫ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਵੀ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਹੈ।

Arrested ਮਿਲੀ ਜਾਣਕਾਰੀ ਮੁਤਾਬਕ ਐੱਸ.ਟੀ.ਐੱਫ ਮੁਖੀ ਹਰਪ੍ਰੀਤ ਸਿੱਧੂ ਦੀ ਅਗਵਾਈ 'ਚ ਅਲੱਗ-ਅਲੱਗ ਅਪ੍ਰੇਸ਼ਨ ਚਲੇ ਗਏ ਸਨ। ਦੁਪਹਿਰ 2 ਵਜੇ ਤੋਂ ਰਾਤ 09.30 ਵਜੇ ਤੱਕ ਅਪਰੇਸ਼ਨ ਚੱਲਿਆ।ਜਿਸ ਦੌਰਾਨ 5 ਏ ਕੇ 47 , 2 ਪਿਸਟਲ , 4 ਕਿਲੋ ਹੈਰੋਇਨ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ। ਉਥੇ ਹੀ ਗੈਂਗਸਟਰਾਂ ਤੋਂ ਇਕ ਬਰੇਜਾ ਗੱਡੀ ਅਤੇ ਇਕ ਮੋਟਰ ਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਹੋਰ ਪੜ੍ਹੋ: ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ 'ਚ 300 ਦੇ ਕਰੀਬ ਘਰ ਪਾਣੀ 'ਚ ਡੁੱਬੇ

Arrestedਦੱਸਿਆ ਜਾ ਰਿਹਾ ਕਿ 12.30 ਵਜੇ ਐਸ ਟੀ ਐਫ ਵਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

-PTC News

Related Post