ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

By  Riya Bawa August 20th 2022 03:08 PM -- Updated: August 20th 2022 03:09 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸਵੇਰੇ ਮੰਦਰ 'ਚ ਮੱਥਾ ਟੇਕਣ ਆਏ ਲੋਕਾਂ ਨੂੰ ਦੇਖ ਕੇ ਉਨ੍ਹਾਂ ਨੇ ਦੁਰਗਿਆਣਾ ਮੰਦਰ ਦੇ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਨੌਜਵਾਨ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਕਰਨ ਕੁਮਾਰ ਵਾਸੀ ਨਮਕ ਮੰਡੀ ਗਲੀ ਗੰਡਾ ਵਜੋਂ ਹੋਈ ਹੈ।

ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਦੁਰਗਿਆਣਾ ਮੰਦਰ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਵੇਰੇ ਦੁਰਗਿਆਣਾ ਕਮੇਟੀ ਦੀ ਤਰਫੋਂ ਚੌਕੀ 'ਚ ਦੇਹ ਪਈ ਹੋਣ ਦੀ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੇਹ ਨੂੰ ਸਰੋਵਰ ਤੋਂ ਬਾਹਰ ਕੱਢਿਆ ਗਿਆ। ਦੇਹ ਦੀ ਜੇਬ ਵਿਚ ਇਕ ਲਿਫਾਫਾ ਸੀ, ਜਿਸ ਵਿਚ ਆਧਾਰ ਕਾਰਡ ਦੀ ਕਾਪੀ ਸੀ। ਇਸ ਤੋਂ ਬਾਅਦ ਹੀ ਨੌਜਵਾਨ ਦੀ ਪਛਾਣ ਹੋ ਸਕੀ। ਫਿਲਹਾਲ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਇਹ ਵੀ ਪੜ੍ਹੋ : ਵਿੱਕਰੀ ਵਧਾਉਣ ਲਈ Dolo-650 ਨਿਰਮਾਤਾ ਡਾਕਟਰਾਂ ਨੂੰ ਵੰਡਦੇ ਸੀ ਮੁਫ਼ਤ ਤੋਹਫ਼ੇ

ਬੇਟੇ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਪਰਿਵਾਰ ਸਦਮੇ 'ਚ ਹੈ। ਕਰਨ 18 ਅਗਸਤ ਤੋਂ ਲਾਪਤਾ ਸੀ ਅਤੇ ਪਰਿਵਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਵੇਰੇ ਜਦ ਉਸਦੀ ਲਾਸ਼ ਫੁੱਲ ਗਈ ਅਤੇ ਸਰੋਵਰ ਦੇ ਉੱਪਰ ਆ ਗਈ।

ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ ਲੜਕਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਹ ਚੁੱਪ ਕਰ ਕੇ ਇਕੱਲਾ ਬੈਠਾ ਸੀ। ਉਸ ਨੂੰ ਕਈ ਵਾਰ ਇਸ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਹੀਂ ਦੱਸ ਰਿਹਾ ਸੀ। ਫਿਲਹਾਲ ਪੁਲਿਸ ਨੇ ਆਈਪੀਸੀ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post