ਆਸਟ੍ਰੇਲੀਆ: ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੋ ਵਰਕਰ ਗੰਭੀਰ ਜ਼ਖਮੀ

By  Jashan A April 7th 2019 12:03 PM

ਆਸਟ੍ਰੇਲੀਆ: ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੋ ਵਰਕਰ ਗੰਭੀਰ ਜ਼ਖਮੀ,ਮੈਲਬੌਰਨ: ਆਸਟ੍ਰੇਲੀਆ ਦੇ ਸ਼ਹਿਰ ਕੈਂਪਬਲਫੀਲਡ ਇਲਾਕੇ 'ਚ ਕੈਮੀਕਲ ਭਾਵ ਰਸਾਇਣ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ, ਜਿਸ ਕਰਨ 2 ਵਰਕਰ ਬੁਰੀ ਤਰ੍ਹਾਂ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਜਦ ਕਿ ਦੂਜੇ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਹਨ। [caption id="attachment_279579" align="aligncenter" width="300"]aus ਆਸਟ੍ਰੇਲੀਆ: ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੋ ਵਰਕਰ ਗੰਭੀਰ ਜ਼ਖਮੀ[/caption] ਦੋਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ ਇਕ ਸ਼੍ਰੀਲੰਕਾ ਦਾ ਨੌਜਵਾਨ ਹੈ। ਮਿਲੀ ਜਾਣਕਾਰੀ ਮੁਤਾਬਕ ਮੌਸਮ ਸੁਰੱਖਿਆ ਅਥਾਰਟੀ ਵਲੋਂ ਇੱਕਦਿਨ ਪਹਿਲਾਂ ਇੱਥੇ ਜਾਂਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦੇ ਅੰਦਰ 300,000 ਲੀਟਰ ਕੈਮੀਕਲ ਪਿਆ ਸੀ, ਹਾਲਾਂਕਿ ਇੱਥੇ 150,000 ਲੀਟਰ ਹੀ ਕੈਮੀਕਲ ਰੱਖਣ ਦੀ ਇਜ਼ਾਜਤ ਸੀ। ਹੋਰ ਪੜ੍ਹੋ:ਲੁਧਿਆਣਾ : ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ) ਇਸ ਫੈਕਟਰੀ ਦਾ ਲਾਇਸੰਸ ਪਿਛਲੇ ਮਹੀਨੇ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਇੱਥੇ ਲੋਕ ਕੰਮ ਕਰ ਰਹੇ ਸਨ। ਇੱਥੇ 175 ਫਾਇਰ ਫਾਈਟਰਜ਼ ਅਤੇ 40 ਟਰੱਕਾਂ ਨਾਲ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। [caption id="attachment_279580" align="aligncenter" width="300"]aus ਆਸਟ੍ਰੇਲੀਆ: ਇੱਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੋ ਵਰਕਰ ਗੰਭੀਰ ਜ਼ਖਮੀ[/caption] ਖ਼ਤਰਨਾਕ ਕੈਮੀਕਲ ਦੇ ਸੜਨ ਕਰਕੇ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Related Post