ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ

By  Shanker Badra July 30th 2020 03:46 PM

ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ:ਅਯੁੱਧਿਆ : ਉਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਵਿਚ ਅਗਲੇ ਹਫਤੇ 5 ਅਗਸਤ ਨੂੰ ਰਾਮ ਜਨਮ ਭੂਮੀ ਮੰਦਰ ਲਈ ਭੂਮੀ ਪੂਜਨ ਕੀਤਾ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਅਯੁੱਧਿਆਰਾਮ ਜਨਮ ਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਤੇ ਅੰਦਰ ਮੰਦਰ ਦੀ ਸੁਰੱਖਿਆ ਵਿਚ ਲੱਗੇ 16 ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਵਿਚ ਹੜਕੰਪ ਮਚ ਗਿਆ ਹੈ।

ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ

ਜਾਣਕਾਰੀ ਅਨੁਸਾਰ ਪੁਜਾਰੀ ਪ੍ਰਦੀਪ ਦਾਸ ਨੇ ਅਗਲੇ ਹਫ਼ਤੇ ਰਾਮ ਮੰਦਰ ਪ੍ਰੋਗਰਾਮ ਵਿਚ ਭੂਮੀ ਪੂਜਨ ਸਮਾਰੋਹ ਵਿਚ ਹਿੱਸਾ ਲੈਣਾ ਸੀ ਪਰ ਹੁਣ ਉਹ ਕੋਵਿਡ-19 ਟੈਸਟ ਵਿਚ ਸਕਾਰਾਤਮਕ ਪਾਇਆ ਗਿਆ ਹੈ। ਇਸਦੇ ਨਾਲ ਹੀ, ਇੱਥੇ ਸੁਰੱਖਿਆ ਲਈ ਤਾਇਨਾਤ ਲਗਭਗ 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ।

ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ

ਦੱਸਿਆ ਜਾ ਰਿਹਾ ਹੈ ਕਿ 16 ਕੋਰੋਨਾ ਪੀੜਤ ਸੁਰੱਖਿਆ ਕਰਮੀਆਂ ਵਿਚ ਫਾਇਰ ਬ੍ਰਿਗੇਡ ਦੇ ਸਿਪਾਹੀ, ਪੀਐਸ ਅਤੇ ਪੁਲਿਸ ਦੇ ਜਵਾਨ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਪੁਜਾਰੀ ਪ੍ਰਦੀਪ ਦਾਸ ਰਾਮ ਲਲਾ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਦੇ ਸਹਾਇਕ ਹਨ।

ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ

ਦਰਅਸਲ 'ਚ ਮੁੱਖ ਪੁਜਾਰੀ ਦੇ ਨਾਲ ਚਾਰ ਹੋਰ ਪੁਜਾਰੀ ਵੀ ਰਾਮ ਲਲਾ ਦੀ ਸੇਵਾ ਕਰਦੇ ਹਨ ,ਜਿਸ ਕਰਕੇ ਹੁਣ ਪ੍ਰਸ਼ਾਸਨ ਨੇ ਮੁੱਖ ਪੁਜਾਰੀ ਅਤੇ ਬਾਕੀ ਹੋਰ ਤਿੰਨਾਂ ਪੁਜਾਰੀਆਂ ਦਾ ਵੀ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਬਾਕੀ ਕੋਰੋਨਾ ਪੀੜਤਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਰਾਮ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾ ਨੂੰ ਹੋਇਆ ਕੋਰੋਨਾ

ਦੱਸ ਦਈਏ ਕਿ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾ ਭੂਮੀ ਪੂਜਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅਯੁੱਧਿਆ ਆ ਰਹੇ ਹਨ। ਇਸ ਮੌਕੇ ਉੱਤੇ ਉਨ੍ਹਾਂ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਲਾਲ ਕ੍ਰਿਸ਼ਣ ਅਡਵਾਣੀ, ਸੰਘ ਮੁੱਖੀ ਮੋਹਨ ਭਾਗਵਤ ਵਰਗੀਆਂ ਮੁੱਖ ਹਸਤੀਆਂ ਮੌਜੂਦ ਰਹਿਣਗੀਆਂ।

-PTCNews

Related Post