ਹੁਣ ਮੰਡੀਆਂ ਵਿੱਚ ਫਸਲ ਵੇਚਣ ਗਏ ਕਿਸਾਨਾਂ ਹੋ ਰਹੀ ਹੈ ਲੁੱਟ ,ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

By  Shanker Badra April 23rd 2019 06:41 PM

ਹੁਣ ਮੰਡੀਆਂ ਵਿੱਚ ਫਸਲ ਵੇਚਣ ਗਏ ਕਿਸਾਨਾਂ ਹੋ ਰਹੀ ਹੈ ਲੁੱਟ ,ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ:ਬਰਨਾਲਾ : ਪੰਜਾਬ ਦਾ ਕਿਸਾਨ ਜਿਥੇ ਇੱਕ ਪਾਸੇ ਕਰਜ਼ੇ ਦਾ ਬੋਝ ਝੱਲ ਰਿਹਾ ਹੈ , ਓਥੇ ਹੀ ਦੂਜੇ ਪਾਸੇ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾਈ ਹੈ।ਹੁਣ ਮੰਡੀਆਂ ਵਿੱਚ ਵੀ ਕਿਸਾਨਾਂ ਨੂੰ ਖੱਜਲ ਖੁਆਰ ਹੋਣ ਪੈ ਰਿਹਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੀ ਅਨਾਜ ਮੰਡੀ ਦਾ, ਜਿਥੇ ਕਿਸਾਨਾਂ ਦੀ ਕਣਕ ਦੀ ਤੁਲਾਈ ਆੜਤੀਆਂ ਵੱਲੋਂ ਘੱਟ ਕੀਤੀ ਜਾ ਰਹੀ ਹੈ,ਜਿਸ ਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। [caption id="attachment_286494" align="aligncenter"]Barnala village Dhaula Grain Market farmers Robbery ਹੁਣ ਮੰਡੀਆਂ ਵਿੱਚ ਫਸਲ ਵੇਚਣ ਗਏ ਕਿਸਾਨਾਂ ਹੋ ਰਹੀ ਹੈ ਲੁੱਟ ,ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ[/caption] ਇਸ ਦੇ ਰੋਸ ਵਿੱਚ ਕਿਸਾਨਾਂ ਨੇ ਮੰਡੀ ਵਿੱਚ ਆੜਤੀਆਂ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।ਕਿਸਾਨਾਂ ਨੇ ਦੱਸਿਆ ਕਿ ਇਥੇ ਚਾਰ ਕਮਿਸ਼ਨ ਏਜੰਟ ਕਣਕ ਦੀ ਭਰਪਾਈ 30 ਕਿੱਲੋ ਕਹਿ ਕੇ ਕਰ ਰਹੇ ਸਨ ਪਰ ਜਦ ਬੋਰੀ ਦਾ ਭਾਰ ਤੋਲਿਆ ਗਿਆ ਤਾਂ ਉਸਦਾ ਭਾਰ 31 ਕਿੱਲੋ 32 ਕਿੱਲੋ ਦੇ ਕਰੀਬ ਨਿਕਲਿਆ।ਜਿਸ ਤੋਂ ਖਫਾ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜਤੀਆਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਨਜਿੰਦਰ ਸਿਰਸਾ ਨੇ ਸ੍ਰੀ ਲੰਕਾ ’ਚ ਹੋਏ ਬੰਬ ਧਮਾਕਿਆਂ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ , ਪੀੜਤ ਪਰਿਵਾਰਾਂ ਨਾਲ ਜਤਾਈ ਹਮਦਰਦੀ ਦੂਜੇ ਪਾਸੇ ਕਮਿਸ਼ਨ ਏਜੰਟ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਹ ਲੇਵਰ ਦੀ ਲਾਪਰਵਾਹੀ ਨਾਲ ਘੱਟ ਜ਼ਿਆਦਾ ਭਰਾਈ ਹੋ ਜਾਂਦੀ ਹੈ।ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ।ਇਸ ਮਾਮਲੇ ਸਬੰਧੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। -PTCNews

Related Post