ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

By  Shanker Badra February 27th 2021 02:07 PM -- Updated: February 27th 2021 03:48 PM

ਚੰਡੀਗੜ੍ਹ : ਅੱਜ ਪੂਰੇ ਦੇਸ਼ 'ਚਭਗਤ ਰਵੀਦਾਸ ਜੀ ਦਾ 644ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ।ਭਗਤਰਵਿਦਾਸ ਜੀ ਨੇ ਸਮਾਜ ਵਿਚ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਭਗਤ ਰਵਿਦਾਸ ਨਾ ਸਿਰਫ ਕਵੀ ਸੀ, ਬਲਕਿ ਸਮਾਜ ਸੁਧਾਰਕ, ਦਾਰਸ਼ਨਿਕ, ਪੈਗੰਬਰ ਵਰਗੀਆਂ ਕਈ ਵਿਸ਼ੇਸ਼ਤਾਵਾਂ ਨਾਲ ਸੱਜੇ ਹੋਏ ਸਨ। ਉਨ੍ਹਾਂ ਦੀ ਸ਼ਖਸੀਅਤ ਕਿਸੇ ਵਿਸ਼ੇਸ਼ ਜਾਤੀ ਤੱਕ ਸੀਮਿਤ ਨਹੀਂ ਹੋ ਸਕਦੀ।

Bhagat Ravidas Jayanti : Diljit Dosanjh shared a picture on Guru Ravidas Ji Prakash Purab ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ 'ਚੋਂ ਮਿਲੀ ਚਿੱਠੀ 'ਚ ਹੋਇਆ ਖੁਲਾਸਾ

ਉੱਥੇ ਹੀ ਪੰਜਾਬੀ ਸੈਲੀਬ੍ਰੇਟੀਸ ਵੀ ਆਪੋ ਆਪਣੇ ਤਰੀਕੇ ਨਾਲ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ 'ਤੇ ਵਧਾਈਆਂ ਦੇ ਰਹੇ ਹਨ । ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਭ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ।

Bhagat Ravidas Jayanti : Diljit Dosanjh shared a picture on Guru Ravidas Ji Prakash Purab ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਧੰਨ-ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਜਨਮ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ'। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ ਅਤੇ ਗੁਰੂ ਰਵੀਦਾਸ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰ ਰਹੇ ਹਨ।

Bhagat Ravidas Jayanti : Diljit Dosanjh shared a picture on Guru Ravidas Ji Prakash Purab ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ।

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ

Bhagat Ravidas Jayanti : Diljit Dosanjh shared a picture on Guru Ravidas Ji Prakash Purab ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ, ਭਗਤ ਕਬੀਰ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ, ਭਗਤ ਜੈ ਦੇਵ ਜੀ, ਭਗਤ ਰਾਮਾ ਨੰਦ ਜੀ, ਭਗਤ ਸੈਣ ਜੀ ਭਗਤ ਸਧਨਾ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦਾ ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਕਰਕੇ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।

-PTCNews

Related Post