ਅੰਮ੍ਰਿਤਸਰ: ਪ੍ਰਸਿੱਧ ਬੰਸਲ ਸਵੀਟ ਵਿਖੇ ਇਨਕਮ ਟੈਕਸ ਦੀ ਵੱਡੀ ਰੇਡ, ਘਰ ਦੀ ਵੀ ਕੀਤੀ ਜਾ ਰਹੀ ਹੈ ਜਾਂਚ

By  Riya Bawa July 7th 2022 02:41 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪ੍ਰਸਿੱਧ ਬੰਸਲ ਸਵੀਟ ਵਿਖੇ ਅੱਜ ਸਵੇਰੇ ਇਨਕਮ ਟੈਕਸ ਵਲੋਂ ਰੇਡ ਕੀਤੀ ਗਈ। ਟੀਮ ਨੇ ਲਾਰੈਂਸ ਰੋਡ 'ਤੇ ਸਥਿਤ ਦੁਕਾਨ 'ਤੇ ਛਾਪੇਮਾਰੀ ਕਰਨ ਦੇ ਨਾਲ-ਨਾਲ ਘਰ 'ਚ ਵੀ ਛਾਪੇਮਾਰੀ ਕੀਤੀ ਹੈ। ਫਿਲਹਾਲ ਕਿਸੇ ਨੂੰ ਵੀ ਦੁਕਾਨ ਅਤੇ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਨਕਮ ਟੈਕਸ ਦੀ ਟੀਮ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਟੀਮ ਵਲੋਂ ਉਨ੍ਹਾਂ ਦੇ ਖਾਤਿਆਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਜਾਣਕਾਰੀ ਮੁਤਾਬਿਕ ਟੀਮ ਵਲੋਂ ਬਾਂਸਲ ਸਵੀਟ ਦੇ ਘਰ ਵੀ ਜਾਂਚ ਕੀਤੀ ਜਾ ਰਹੀ ਹੈ।

Amritsar: Big Income Tax Raid At Famous Bansal Suite, Home Also Under Investigation

ਬਾਂਸਲ ਸਵੀਟਸ ਅੰਮ੍ਰਿਤਸਰ ਵਿੱਚ ਮਠਿਆਈਆਂ ਲਈ ਜਾਣਿਆ-ਪਛਾਣਿਆ ਨਾਮ ਹੈ। ਕੁਝ ਸਾਲ ਪਹਿਲਾਂ ਬਹੁਮੰਜ਼ਿਲਾ ਇਮਾਰਤ ਅਤੇ ਕੁਝ ਮਹੀਨੇ ਪਹਿਲਾਂ ਸਵੀਟ ਸ਼ਾਪ ਵਾਲੇ ਰੈਸਟੋਰੈਂਟ ਨੂੰ ਲੈ ਕੇ ਨਗਰ ਸੁਧਾਰ ਟਰੱਸਟ ਨਾਲ ਝਗੜਾ ਹੋਇਆ ਸੀ ਪਰ ਸਿਆਸੀ ਸ਼ਹਿ ਕਾਰਨ ਮਾਮਲਾ ਦੱਬ ਕੇ ਰਹਿ ਗਿਆ ਸੀ। ਬਾਂਸਲ ਸਵੀਟਸ ਸਾਬਕਾ ਕੈਬਨਿਟ ਮੰਤਰੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

asr

ਇਹ ਵੀ ਪੜ੍ਹੋ: CM Maan Marriage Photos: ਡਾ. ਗੁਰਪ੍ਰੀਤ ਕੌਰ ਬਣੀ ਮੁੱਖ ਮੰਤਰੀ ਮਾਨ ਦੀ ਹਮਸਫ਼ਰ, ਵੇਖੋ ਹੁਣ ਤੱਕ ਦੀਆਂ ਖੂਬਸੂਰਤ ਤਸਵੀਰਾਂ 

ਦੱਸ ਦੇਈਏ ਕਿ ਇੰਪਰੂਵਮੈਂਟ ਟਰੱਸਟ ਦੇ ਸਹਿਯੋਗ ਨਾਲ ਬਣੀ ਬਾਂਸਲ ਸਵੀਟਸ ਦੀ ਬਹੁ-ਮੰਜ਼ਿਲਾ ਇਮਾਰਤ ਵੀ ਇਸ ਦੌਰਾਨ ਜਾਂਚ ਦੇ ਘੇਰੇ ਵਿਚ ਹੈ। ਇਹ ਜ਼ਮੀਨ ਕੋਟੇ ਤੋਂ ਘੱਟ ਕੀਮਤ 'ਤੇ ਕਮਿਊਨਿਟੀ ਸੈਂਟਰ ਨੂੰ ਅਲਾਟ ਕੀਤੀ ਗਈ ਸੀ ਪਰ ਬਾਅਦ 'ਚ ਬਾਂਸਲ ਸਵੀਟਸ ਦੇ ਮਾਲਕ ਨੇ ਇਸ ਨੂੰ ਖਰੀਦ ਲਿਆ।

-PTC News

Related Post