ਬਜਟ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਕਮਰੀਸ਼ਅਲ LPG ਸਿਲੰਡਰ ਦੀ ਕੀਮਤ 91.50 ਰੁਪਏ ਘਟੀ

By  Pardeep Singh February 1st 2022 11:13 AM -- Updated: February 1st 2022 12:00 PM

ਨਵੀਂ ਦਿੱਲੀ:ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਵੱਡੀ ਰਾਹਤ ਮੰਗਲਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰੀਸ਼ਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰੀਸ਼ਅਲ ਗੈਸ ਸਿਲੰਡਰ ਦੀ ਕੀਮਤ ਵਿੱਚ 91.50 ਰੁਪਏ ਦੀ ਭਾਰੀ ਕਟੌਤੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 1907 ਰੁਪਏ ਦਾ ਹੋ ਗਿਆ ਹੈ। ਸਾਲ 2022 ਦੀ ਸ਼ੁਰੂਆਤ 'ਚ ਤੇਲ ਕੰਪਨੀਆਂ ਨੇ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 'ਚ 102.50 ਰੁਪਏ ਦੀ ਕਟੌਤੀ ਕੀਤੀ ਸੀ ਪਰ ਸਿਲੰਡਰ ਦੀ ਕੀਮਤ 2,000 ਰੁਪਏ ਤੋਂ ਜ਼ਿਆਦਾ ਹੈ। ਦੇਸ਼ ਦੇ ਵੱਖ-ਵੱਖ ਮਹਾਨਗਰਾਂ ਕਮਰੀਸ਼ਅਲ ਗੈਸ ਸਿੰਲਡਰ ਦੀ ਕੀਮਤਾਂ ਚੇਨਈ ਵਿੱਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2080.5 ਰੁਪਏ ਹੋ ਗਈ ਹੈ। ਇੱਥੇ 50.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ 'ਚ 19 ਕਿਲੋ ਕਮਰਸ਼ੀਅਲ ਗੈਸ ਦੀ ਕੀਮਤ 91.5 ਰੁਪਏ ਘੱਟ ਕੇ 1,907 ਰੁਪਏ 'ਤੇ ਆ ਗਈ ਹੈ। ਕੋਲਕਾਤਾ 'ਚ ਕਮਰੀਸ਼ਅਲ ਗੈਸ ਸਿਲੰਡਰ ਦੀ ਕੀਮਤ 89 ਰੁਪਏ ਘੱਟ ਕੇ 1987 ਰੁਪਏ 'ਤੇ ਆ ਗਈ ਹੈ। ਮੁੰਬਈ 'ਚ ਕਮਰਸ਼ੀਅਲ ਗੈਸ 1857 ਰੁਪਏ ਹੋ ਗਈ, ਜੋ ਪਹਿਲਾਂ 1948.5 ਰੁਪਏ ਸੀ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਚੇਨਈ ਵਿੱਚ ਗੈਸ ਸਿਲੰਡਰ ਦੀ ਕੀਮਤ 915.50 ਰੁਪਏ ਹੈ।ਉੱਥੇ ਹੀ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਇੰਡੇਨ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਗੈਸ ਸਿਲੰਡਰ ਦੀ ਕੀਮਤ 926 ਰੁਪਏ ਹੈ। ਮੁੰਬਈ ਵਿੱਚ ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ।   ਇਹ ਵੀ ਪੜ੍ਹੋ:ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ -PTC News

Related Post