ਲੁਧਿਆਣਾ 'ਚ ਕਈ ਇਲਾਕਿਆਂ 'ਚ ਹੋਇਆ ਬਲੈਕ ਆਊਟ, ਲੋਕਾਂ ਨੇ ਕੀਤੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

By  Riya Bawa May 16th 2022 08:30 AM

Power Cut In Ludhiana: ਪੰਜਾਬ 'ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ। ਇਸ ਦੌਰਾਨ ਮਹਾਂਨਗਰ ਲੁਧਿਆਣਾ ਵਿੱਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਲਗਭਗ ਸਾਰੇ ਖੇਤਰਾਂ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਪਰੇਸ਼ਾਨ ਹਨ। ਇਸ ਦੌਰਾਨ ਲੁਧਿਆਣਾ ਤੋਂ ਹੁਣ ਵੱਡੀ ਅਪਡੇਟ ਆਈ ਹੈ ਕਿ ਲੁਧਿਆਣਾ ਵਿੱਚ ਕਈ ਇਲਾਕਿਆਂ ਵਿੱਚ ਬਲੈਕ ਆਊਟ ਹੋ ਗਿਆ।

Power Cut In Ludhiana, Punjab News, Power, Latest news, Punjab Power Crisis

ਮਿਲੀ ਜਾਣਕਾਰੀ ਦੇ ਮੁਤਾਬਿਕ ਈਸ਼ਰ ਸਿੰਘ ਨਗਰ ਤੋਂ ਲੈ ਕੇ ਸੈਕਟਰ 32 ਜੀਕੇ ਅਸਟੇਟ, ਸੈਕਟਰ 39, ਸੈਕਟਰ 39, 20 ਤੋਂ ਉਪਰ, ਥਾਵਾਂ 'ਤੇ ਸਵੇਰ ਤੋਂ ਹੀ ਕਈ ਥਾਵਾਂ 'ਤੇ ਬਿਜਲੀ ਗੁੱਲ ਹੋ ਗਈ ਹੈ। ਬਿਜਲੀ ਨਾ ਹੋਣ ਕਰਕੇ ਲੋਕ ਸੜਕਾਂ 'ਤੇ ਨਿਕਲੇ ਹਨ ਤੇ ਵੀਡੀਓ ਬਣਾ ਰਹੇ ਹਨ ਪਰ ਹੁਣ ਇਹ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਬਿਜਲੀ ਗੁੱਲ ਹੋਣ ਕਰਕੇ ਹੁਣ ਲੋਕਾਂ ਨੇ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

Power-demand-declines,-three-units-of-thermal-plant-shut-in-Punja-3

ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ

ਹਰ ਰੋਜ਼ ਅਚਾਨਕ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।। ਇਸ ਤੋਂ ਪਹਿਲਾਂ ਵੀ ਕਈ ਵਾਰ ਹਾਈ ਵੋਲਟੇਜ ਨਾਲ ਆਉਂਦੀ ਬਿਜਲੀ ਕਾਰਨ ਘਰਾਂ ਦੇ ਸਾਮਾਨ ਸੜ ਗਏ ਹਨ। ਸਵੇਰੇ ਬਿਜਲੀ ਨਾ ਆਉਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ।

ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ

-PTC News

Related Post