ਕੇਰਲ 'ਚ RSS ਦੇ ਦਫਤਰ 'ਤੇ ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ

By  Riya Bawa July 12th 2022 01:51 PM -- Updated: July 12th 2022 01:57 PM

ਨਵੀਂ ਦਿੱਲੀ: ਕੇਰਲ 'ਚ ਕੰਨੂਰ ਜ਼ਿਲ੍ਹੇ ਦੇ ਪਯਾਨੂਰ ਇਲਾਕੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਦਫਤਰ 'ਤੇ ਬੰਬ ਸੁੱਟਿਆ ਗਿਆ। ਆਰਐਸਐਸ ਨੇ ਸੋਮਵਾਰ ਦੇਰ ਰਾਤ ਹੋਏ ਹਮਲੇ ਲਈ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਘਟਨਾ ਤੋਂ ਬਾਅਦ ਆਰਐਸਐਸ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਹਮਲਾਵਰਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਵਿਸਫੋਟਕ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਜਾਰੀ ਹੈ। ਕੇਰਲ 'ਚ RSS ਦੇ ਦਫਤਰ 'ਤੇ ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ ਪੁਲਿਸ ਨੇ ਕਿਹਾ ਕਿ ਆਰਐਸਐਸ ਨੇ ਹਮਲੇ ਲਈ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੀਸੀਟੀਵੀ ਫੁਟੇਜ ਵਿੱਚ ਆਰਐਸਐਸ ਦਫ਼ਤਰ ਦੀ ਚਾਰਦੀਵਾਰੀ ਵਿੱਚ ਕਈ ਧਮਾਕੇ ਹੁੰਦੇ ਵੇਖੇ ਜਾ ਸਕਦੇ ਹਨ ਅਤੇ ਦਫ਼ਤਰ ਦੀਆਂ ਕਈ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਕੇਰਲ 'ਚ RSS ਦੇ ਦਫਤਰ 'ਤੇ ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ ਮਹੱਤਵਪੂਰਨ ਗੱਲ ਇਹ ਹੈ ਕਿ 30 ਜੂਨ ਨੂੰ ਸੀਪੀਆਈ (ਐਮ) ਦੇ ਸੂਬਾ ਹੈੱਡਕੁਆਰਟਰ 'ਏਕੇਜੀ ਸੈਂਟਰ' ਦੀ ਕੰਧ 'ਤੇ ਬੰਬ ਸੁੱਟਿਆ ਗਿਆ ਸੀ ਅਤੇ ਪੁਲਿਸ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਕਰ ਸਕੀ ਹੈ। ਦੱਸ ਦੇਈਏ ਕਿ ਇਸ ਸਾਲ ਫਰਵਰੀ ਵਿੱਚ ਕੇਰਲ ਦੇ ਇੱਕ ਪੁਲਿਸ ਅਧਿਕਾਰੀ ਨੂੰ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਨੂੰ ਆਰਐਸਐਸ ਵਰਕਰਾਂ ਬਾਰੇ ਜਾਣਕਾਰੀ ਦੇਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਕੇਰਲ 'ਚ RSS ਦੇ ਦਫਤਰ 'ਤੇ ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ -PTC News

Related Post