ਸ਼ਰਮਨਾਕ! ਕੈਬ ਡਰਾਈਵਰ ਵੱਲੋਂ ਕੁੜੀਆਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼

By  Jagroop Kaur October 18th 2020 04:21 PM

ਅਮ੍ਰਿਤਸਰ :ਗੁਰੂ ਨਗਰੀ ਦੀ ਸੁਰੱਖਿਆ ਵਿਵਸਥਾ ਸਵਾਲਾਂ ਦੇ ਘੇਰੇ 'ਚ ਆ ਖੜ੍ਹੀ ਹੋਈ ਹੈ। ਜਿਥੇ ਔਰਤਾਂ ਸੁਰੱਖਿਅਤ ਨਹੀਂ ਹਨ। ਦਰਅਸਲ ਰਣਜੀਤ ਐਵਨਿਊ 'ਚ ਜਨਮਦਿਨ ਦੀ ਪਾਰਟੀ ਲਈ ਇਕ ਕੁੜੀਆ ਨੀ ਮਾਂ ਅਤੇ ਭੈਣ ਨਾਲ ਰੈਸਟੋਰੈਂਟ ਜਾ ਰਹੀ ਸੀ ਕਿ ਉਕਤ ਕੁੜੀ ਨਾਲ ਕੈਬ ਡਰਾਈਵਰ ਨੇ ਛੇੜਛਾੜ ਕੀਤੀ ਅਤੇ ਦੋਵਾਂ ਭੈਣਾਂ ਨੂੰ ਕੈਬ ’ਚੋਂ ਛਾਲ ਮਾਰ ਕੇ ਆਪਣੀ ਇੱਜ਼ਤ ਬਚਾਉਣੀ ਪਈ, ਜਦੋਂ ਕਿ ਕਾਰ ’ਚ ਸਵਾਰ ਦੋਵਾਂ ਕੁੜੀਆਂ ਦੀ ਮਾਂ ਨੇ ਡਰਾਈਵਰ ਨੂੰ ਫੜ੍ਹੀ ਰੱਖਿਆ ਅਤੇ ਇਸ ਦੌਰਾਨ ਡਰਾਈਵਰ ਮਾਂ ਨੂੰ ਨਾਲ ਹੀ ਲੈ ਗਿਆ।

ਬਾਅਦ 'ਚ ਆਖ਼ਰ ਮਾਂ ਵੀ ਕੈਬ ਚੋਂ ਉਤਰ ਗਈ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

https://www.facebook.com/ptcnewsonline/videos/2785314048348317/

ਸਰੇ ਬਜਾਰ ਹੋਈ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੌਬਿਨ ਹੰਸ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਕੁੜੀਆਂ ਅਤੇ ਉਨ੍ਹਾਂ ਦੀ ਮਾਂ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਇਲਾਜ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਕੈਬ ਡਰਾਈਵਰ ਖ਼ਿਲਾਫ਼ ਅਗਵਾ ਅਤੇ ਛੇੜਛਾੜ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਉਹ ਆਪਣੀਆਂ 2 ਧੀਆਂ ਨਾਲ ਜਨਮ ਦਿਨ ਮਨਾਉਣ ਲਈ ਉਨ੍ਹਾਂ ਮਜੀਠਾ ਰੋਡ ਤੋਂ ਉਨ੍ਹਾਂ ਨੇ ਕੈਬ ਲਈ ਰਸਤੇ 'ਚ ਕੈਬ ਡਰਾਈਵਰ ਨੇ ਉਸਦੀ ਧੀ ਨਾਲ ਛੇੜਛਾੜ ਕੀਤੀ। ਜਦੋਂ ਰੈਸਟੋਰੈਂਟ ਦੇ ਬਾਹਰ ਆ ਕੇ ਕੈਬ ਰੁਕੀ ਅਤੇ ਡਰਾਈਵਰ ਨੇ ਓ. ਟੀ. ਪੀ. ਮੰਗਿਆ ਤਾਂ ਉਸਦੀ ਧੀ ਨੇ ਉਸਨੂੰ ਕਿਹਾ ਕਿ ਤੁਹਾਨੂੰ ਛੇੜਛਾੜ ਕਰਦਿਆਂ ਸ਼ਰਮ ਨਹੀਂ ਆਈ, ਜਿਸ ਤੋਂ ਬਾਅਦ ਕੈਬ ਡਰਾਈਵਰ ਨੇ ਗੱਡੀ ਭਜਾ ਲਈ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਉਸ ਦੀ ਦੋਵੇਂ ਧੀਆਂ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਛਾਲ ਮਾਰ ਦਿੱਤੀ।ਫਿਲਹਾਲ ਪੁਲਿਸ ਵਲੋਂ ਕੈਬ ਡਰਾਈਵਰ ਖ਼ਿਲਾਫ਼ ਅਗਵਾ ਅਤੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਉਸਦੀ ਪਛਾਣ ਕੈਬ ਬੁਕਿੰਗ ’ਤੇ ਆਏ ਓ. ਟੀ. ਪੀ. ਤੋਂ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post