ਕੈਨੇਡਾ 'ਚ ਕਿਉਂ ਝੁਕਿਆ ਪੰਜਾਬੀ ਭਾਈਚਾਰੇ ਦਾ ਸਿਰ, ਜਾਣੋ!

By  Joshi August 19th 2017 12:51 PM -- Updated: August 19th 2017 12:54 PM

ਕੈਨੇਡਾ ਨੂੰ "ਮਿੰਨੀ ਪੰਜਾਬ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ। ਇੱਥੇ ਪੰਜਾਬੀਆਂ ਨੇ ਮਿਹਨਤ ਨਾਲ ਵੱਡੇ ਮੁਕਾਮ ਹਾਸਿਲ ਕੀਤੇ ਹਨ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਪਰ ਹੁਣ, ਕੁਝ ਲੋਕਾਂ ਦੀ ਗਲਤੀ ਨਾਲ ਭਾਈਚਾਰੇ ਨੂੰ ਸ਼ਰਮਿੰਦਗੀ ਦੇ ਦੌਰ 'ਚੋਂ ਨਿਕਲਣਾ ਪੈ ਰਿਹਾ ਹੈ।

Canada illegal drug supply case : Punjabi boys get arrested!ਦਰਅਸਲ, ਪੁਲਸ ਨੇ ੪ ਨੌਜਵਾਨ, ਜੋ ਪੰਜਾਬ ਨਾਲ ਸੰਬੰਧਤ ਹਨ, ਨੂੰ ਗੈਰ-ਕਾਨੂੰਨੀ ਢੰਗ ਨਾਲ ਨਸ਼ੇ ਅਤੇ ਅਸਲਾ ਅਤੇ ਡਰਗਜ਼ ਰੱਖਣ ਦੇ ਜੁਰਮ ਅਧੀਨ ਗ੍ਰਿਫਤਾਰ ਕੀਤਾ ਹੈ। ਇਹਨਾਂ ਨੌਜਵਾਨਾਂ ਕੋਲੋਂ ਕਈ ਮਿਲੀਅਨ ਡਾਲਰਾਂ ਦਾ ਨਸ਼ਾ ਫੜਿਆ ਗਿਆ ਹੈ।

ਪੁਲਸ ਦੇ ਮੁਤਾਬਕ ੨੦੧੭ ਦੇ ਮਾਰਚ ਮਹੀਨੇ 'ਚ ਦੱਖਣੀ ਵੈਨਕੁਵਰ ਇਲਾਕੇ 'ਚ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਦੋਂ ਤੋਂ ਹੀ ਇਹਨਾਂ ਨੌਜਵਾਨਾਂ ਦੀ ਭਾਲ 'ਚ ਸੀ। ਦੋਸ਼ੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ੧ ਛੋਟੀ ਆਟੋਮੈਟਿਕ ਬੰਦੂਕ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ੨੭ ਗ੍ਰਾਮ ਹੈਰੋਈਨ, ੧ ਕਿਲੋ ਮੈਥਾਫੈਨਟਾਇਲ ਅਤੇ ਹੋਰ ਵੀ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

Canada illegal drug supply case : Punjabi boys get arrested!ਪੁਲਸ ਦੇ ਦੱਸਣ ਅਨੁਸਾਰ ਜਗਰਾਜ ਮੁਸ਼ਕੀ ਨਿੱਝਰ (੨੩) ਅਤੇ ਜਸਕਰਨ ਸਿੰਘ ਹੀਰ (੨੨) 'ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ ਹਨ। ਸਿਰਫ ਇੰਨਾ ਹੀ ਨਹੀਂ ੧੦ ਅਗਸਤ ਨੂੰ ਹਰਜੋਤ ਸਿੰਘ ਸਮਰਾ 'ਤੇ ਵੀ ਇਹੀ ਦੋਸ਼ ਲੱਗੇ ਸਨ। ਇਹਨਾਂ ਨੌਜਵਾਨਾਂ ਤੋਂ ਇਲਾਵਾ ਰਿਚਮੰਡ 'ਚ ਰਹਿੰਦੇ ਗੈਰੀ ਗੁਰਪ੍ਰੀਤ ਢਿੱਲੋਂ 'ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ।

ਇਸ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਤਕਰੀਬਨ ੪੦੦ ਲੋਕਾਂ ਦੀ ਮੌਤ ਹੋ ਚੁੱਕੀ ਹੈ।

—PTC News

Related Post