Elante Mall 'ਚ ਹੁਣ ਕੈਨੇਡੀਅਨ ਭੋਜਨ ਦਾ ਚਖ ਸਕੋਗੇ ਸਵਾਦ, 'Tim Hortons' ਆਊਟਲੈਟ ਦਾ ਹੋਇਆ ਉਦਘਾਟਨ

By  Riya Bawa October 19th 2022 11:58 AM -- Updated: October 19th 2022 12:11 PM

Canadian fast food chain: ਕੈਨੇਡਾ ਦੇ ਮਸ਼ਹੂਰ ਕੌਫੀ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ ਪ੍ਰਸਿੱਧ ਬ੍ਰਾਂਡ 'Tim Hortons' ਨੇ ਭਾਰਤ ਵਿੱਚ ਆਪਣੇ ਦੂਜੇ ਆਉਟਲੈਟਸ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਆਪਣੀ ਮਿਹਨਤ ਨਾਲ ਦੁਨੀਆ 'ਚ ਇਕ ਖਾਸ ਥਾਂ ਬਣਾਉਣ ਵਾਲੇ ਪੰਜਾਬੀਆਂ ਦੀ ਪਛਾਣ ਉਨ੍ਹਾਂ ਦੇ ਖਾਣ-ਪੀਣ ਦੀ ਵੱਖਰੀ ਸ਼ੈਲੀ ਨਾਲ ਹੁੰਦੀ  ਹੈ। ਕੈਨੇਡਾ ਦੀ ਸਭ ਤੋਂ ਵੱਡੀ ਕੌਫੀ ਚੇਨ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ ਪ੍ਰਸਿੱਧ, ਟਿਮ ਹਾਰਟਨ 'Tim Hortons' ਆਪਣੀ ਵਿਸ਼ੇਸ਼ ਕੌਫੀ, ਰੈਡੀ-ਟੂ-ਆਰਡਰ ਭੋਜਨ ਅਤੇ ਵਿਸ਼ੇਸ਼ ਪੀਣ ਵਾਲੇ ਪਦਾਰਥਾਂ ਅਤੇ ਬੇਕਡ ਡਿਲਾਇਟਸ  (Bake Delight) ਨਾਲ ਟ੍ਰਾਈਸਿਟੀ ਵਿੱਚ ਪਹੁੰਚ ਗਿਆ ਹੈ।

TimHortons

'Tim Hortons' ਆਊਟਲੈਟ ਦਾ ਸੋਮਵਾਰ ਨੂੰ 'Nexus Elante mall' (ਏਲਾਂਟੇ ਮਾਲ) ਵਿਚ ਉਦਘਾਟਨ ਕੀਤਾ ਗਿਆ। ਪੰਜਾਬੀ ਇੱਥੇ ਆਪਣੇ ਮਨਪਸੰਦ ਕੈਨੇਡੀਅਨ ਭੋਜਨ ਦਾ ਸਵਾਦ ਚਖ ਸਕਦੇ ਹਨ। ਇੱਥੇ ਪੰਜਾਬੀ ਸਵਾਦ ਦਾ ਵੀ ਧਿਆਨ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਦਿੱਲੀ ਤੋਂ ਬਾਅਦ ਸਿੱਧਾ ਟ੍ਰਾਈਸਿਟੀ 'ਚ ਵੀ ਦਸਤਕ ਦਿੱਤੀ ਹੈ। ਕੰਪਨੀ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਪੰਜਾਬੀ ਖਾਣ-ਪੀਣ ਦੇ ਸ਼ੌਕੀਨ ਹਨ, ਇਸ ਮਗਰੋਂ ਉਹਨਾਂ ਨੇ ਟ੍ਰਾਈਸਿਟੀ ਵਿੱਚ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ: Retreat Ceremony Time: ਭਾਰਤ-ਪਾਕਿ ਸਰਹੱਦ 'ਤੇ ਰਿਟ੍ਰੀਟ ਸੈਰੇਮਨੀ ਦੇ ਸਮੇਂ 'ਚ ਹੋਈ ਤਬਦੀਲੀ

ਅਸਲੀਅਤ ਵਿੱਚ, ਟਿਮ ਹਾਰਟਨਸ 'Tim Hortons' ਕੈਨੇਡਾ ਵਿੱਚ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਕੰਪਨੀ ਪੰਜਾਬ ਵਿੱਚ ਉਸੇ ਬ੍ਰਾਂਡ ਦੇ ਫਲੇਵਰ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ 'ਤੇ ਬੋਲਦੇ ਹੋਏ ਨਵੀਨ ਗੁਰਨਾਨੀ, ਸੀ.ਈ.ਓ., 'Tim Hortons'  ਟਿਮ ਹਾਰਟਨਸ ਫ੍ਰੈਂਚਾਈਜ਼ੀ, ਭਾਰਤ ਨੇ ਕਿਹਾ, "ਟਿਮ ਹਾਰਟਨਸ 'Tim Hortons' ਸਿਰਫ ਇੱਕ ਕੌਫੀ ਚੇਨ ਨਹੀਂ ਹੈ, ਇਹ ਇੱਕ ਅਨੁਭਵ ਹੈ ਅਤੇ ਅਸੀਂ ਇਸ ਅਨੁਭਵ ਨੂੰ ਖੇਤਰ ਵਿੱਚ ਲਿਆਉਣ ਲਈ ਉਤਸ਼ਾਹਿਤ ਹਾਂ। ਅਸੀਂ ਜਲਦੀ ਹੀ ਪੰਜਾਬ ਵਿੱਚ ਹੋਰ ਨਵੇਂ ਆਊਟਲੇਟ ਖੋਲ੍ਹਾਂਗੇ।

-PTC News

Related Post