ਨੌਜਵਾਨ ਦੀ ਕੇਂਦਰ ਨੂੰ ਲਲਕਾਰ !, ਸਮੁੰਦਰ ਤਲ 'ਤੇ ਕਿਸਾਨਾਂ ਦੇ ਹੱਕ 'ਚ ਲਹਿਰਾਇਆ ਝੰਡਾ

By  Jagroop Kaur December 31st 2020 12:39 PM

favor of farmers on the sea floor: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦਾ ਅੰਨਦਾਤਾ ਤਕਰੀਬਨ 36 ਦਿਨਾਂ ਤੋਂ ਦਿੱਲੀ ਬਾਰਡਰਾਂ 'ਤੇ ਡਟਿਆ ਹੋਇਆ ਹੈ ਤੇ ਆਪਣੀ ਹੋਂਦ ਬਚਾਉਣ ਲਈ ਕੇਂਦਰ ਖਿਲਾਫ ਜੰਗ ਲੜ ਰਿਹਾ ਹੈ। ਜਿਸ 'ਚ ਹਰ ਕੋਈ ਉਹਨਾਂ ਦਾ ਸਮਰਥਨ ਦੇ ਰਿਹਾ ਹੈ।

ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾ

ਅਕਾਸ਼ ਤੋਂ ਲੈ ਕੇ ਪਤਾਲ ਤੱਕ ਇਸ ਕਿਸਾਨੀ ਅੰਦੋਲਨ ਦੀ ਗੂੰਜ ਹੈ। ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ। ਦਰਅਸਲ ਅਮਨਦੀਪ ਸਿੰਘ ਢਿੱਲੋ ਨਾਮ ਦੇ ਨੌਜਵਾਨ ਨੇ ਲੰਡਨ ਦੇ ਸਮੁੰਦਰ ਤਲ 'ਤੇ ਕਿਸਾਨਾਂ ਦੇ ਹੱਕ 'ਚ ਝੰਡਾ ਲਹਿਰਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਅਮਨਦੀਪ ਸਿੰਘ ਢਿੱਲੋ ਲੁਧਿਆਣਾ ਦੇ ਪਿੰਡ ਇਕੋਲਾਹਾ ਦਾ ਰਹਿਣ ਵਾਲਾ ਹੈ ਜੋ ਕਮਰਸ਼ੀਅਲ ਡਾਈਵਰ ਹੈ। ਉਸਨੇ ਲੰਡਨ ਦੇ ਸਮੁੰਦਰ ਦੇ ਥਲ 'ਤੇ ਕਿਸਾਨਾਂ ਦੇ ਹੱਕ 'ਚ ਝੰਡਾ ਲਹਿਰਾਕੇ ਦੁਨੀਆਂ 'ਚ ਕਿਸਾਨੀ ਸੰਘਰਸ਼ 'ਚ ਇੱਕ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਜਿਸ ਦੀ ਪ੍ਰਸਿੱਧੀ ਕੁੱਲ ਦੁਨੀਆ 'ਚ ਹੋ ਰਹੀ ਹੈ।

ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ

Farmers Protest :

ਹੋਰ ਪੜ੍ਹੋ :ਨਿੱਕੇ ਬੱਚਿਆਂ ਨੇ ਇੰਝ ਦਿੱਤਾ ਕਿਸਾਨਾਂ ਨੂੰ ਸਮਰਥਨ, ਵੱਖੋ ਵੱਖ ਤਰੀਕੇ ਨਾਲ ਵਧਾਇਆ ਹੌਂਸਲਾ

ਹਰ ਕੋਈ ਦੇ ਰਿਹਾ ਹੈ ਕਿਸਾਨਾਂ ਨੂੰ ਸਮਰਥਨ-ਦਿੱਲੀ ਬੈਠੇ ਕਿਸਾਨਾਂ ਨੂੰ ਨਾ ਕੇਵਲ ਪੰਜਾਬ ਵਿੱਚੋਂ ਬਲਕਿ ਵਿਦੇਸ਼ਾਂ ਵਿੱਚੋਂ ਵੀ ਸਮਰਥਨ ਮਿਲ ਰਿਹਾ ਹੈ। ਕੈਨੇਡਾ, ਅਮਰੀਕਾ ਦੇ ਨਾਲ-ਨਾਲ ਕਈ ਹੋਰ ਦੇਸ਼ਾਂ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਇਹ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਕਈ ਸਮਾਜਸੇਵੀ ਸੰਸਥਾ, ਕਿਸਾਨਾਂ, ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਖੜੇ ਹਨ।Farmers Centre Meeting Today: Amid farmers protest against farm laws 2020, farmers all set for the next round of meetings with the Centre.ਸਰਕਾਰ ਦੇ ਕੰਨੀ ਨਹੀਂ ਸਰਕ ਰਹੀ ਜੂੰ- ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਡਟਿਆ ਹੋਇਆ ਹੈ, ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਲਗਾਤਾਰ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗਾਂ ਤਾਂ ਹੋ ਰਹੀਆਂ ਪਰ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈ। ਬੀਤੇ ਦਿਨ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਹੋਈ, ਪਰ ਕਾਨੂੰਨ ਰੱਦ ਕਰਨ 'ਤੇ ਕੋਈ ਸਹਿਮਤੀ ਨਾ ਬਣੀ।

Related Post