ਪੰਜਾਬ ਕਾਂਗਰਸ ਕਲੇਸ਼ ਵਿਚਕਾਰ ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਦਾ ਵੱਡਾ ਬਿਆਨ

By  Riya Bawa September 18th 2021 02:53 PM

ਚੰਡੀਗੜ੍ਹ- ਪੰਜਾਬ ਕਾਂਗਰਸ 'ਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਇਸ ਹੱਦ ਤੱਕ ਸਿਖਰਾਂ 'ਤੇ ਪਹੁੰਚ ਚੁੱਕਿਆ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਕਾਂਗਰਸ ਦੇ ਕਲੇਸ਼ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰੈੱਸ ਸਕੱਤਰ ਵਿਮਲ ਸੁੰਬਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਵੱਡੀ ਖ਼ਬਰ : ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫ਼ਾ : ਸੂਤਰ

ਪ੍ਰੈੱਸ ਸਕੱਤਰ ਵਿਮਲ ਸੁੰਬਲੀ ਦਾ ਟਵੀਟ

ਵਿਮਲ ਸੁੰਬਲੀ ਦਾ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਲੋਕ ਤੁਹਾਨੂੰ ਧੋਖੇ ਨਾਲ ਸਰਪਰਾਈਜ਼ ਦਿੰਦੇ ਹਨ ਤਾਂ ਤੁਹਾਨੂੰ ਵੀ ਬਦਲਾ ਲੈ ਕੇ ਉਨ੍ਹਾਂ ਨੂੰ ਝਟਕਾ ਦੇਣ ਦਾ ਪੂਰਾ ਹੱਕ ਹੈ। ਵਿਮਲ ਸੁੰਬਲੀ ਦੇ ਇਸ ਬਿਆਨ ਨੂੰ ਹਾਈਕਮਾਨ ਵਲੋਂ ਅਚਾਨਕ ਚੁੱਕੇ ਜਾ ਰਹੇ ਕਦਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ l

-PTC News

Related Post