18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਕੋਵਿਡ ਦੀ ਬੂਸਟਰ ਖੁਰਾਕ ਮਿਲੇਗੀ ਫਰੀ

By  Pardeep Singh July 13th 2022 06:57 PM

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੇਸ਼ ਦੇ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਂਟੀ-ਕੋਵਿਡ ਵੈਕਸੀਨ ਦੀਆਂ ਮੁਫ਼ਤ ਸਾਵਧਾਨੀ ਵਾਲੀਆਂ ਖੁਰਾਕਾਂ ਮੁਹੱਈਆ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਠਾਕੁਰ ਨੇ ਦੱਸਿਆ ਕਿ ਇਸ ਲਈ 15 ਜੁਲਾਈ 2022 ਤੋਂ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Coronavirus update: India crosses landmark of 100 crore Covid-19 vaccine inoculations

ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਹਫਤੇ ਸਾਰਿਆਂ ਲਈ ਕੋਵਿਡ ਵੈਕਸੀਨ ਦੀ ਦੂਜੀ ਅਤੇ ਸਾਵਧਾਨੀ ਵਾਲੀ ਖੁਰਾਕ ਵਿਚਕਾਰ ਅੰਤਰਾਲ ਨੂੰ ਨੌਂ ਮਹੀਨਿਆਂ ਤੋਂ ਘਟਾ ਕੇ ਛੇ ਮਹੀਨੇ ਕਰ ਦਿੱਤਾ ਸੀ। ਇਹ ਟੀਕਾਕਰਨ 'ਤੇ ਨੈਸ਼ਨਲ ਟੈਕਨੀਕਲ ਕੰਸਲਟੇਟਿਵ ਗਰੁੱਪ ਦੀ ਸਿਫ਼ਾਰਸ਼ 'ਤੇ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਗੁਜਰਾਤ ਦੇ ਵਡੋਦਰਾ ਵਿੱਚ ਗਤੀ ਸ਼ਕਤੀ ਯੂਨੀਵਰਸਿਟੀ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਠਾਕੁਰ ਨੇ ਕਿਹਾ ਕਿ ਇਸ ਨਾਲ ਉੱਚ ਸਿਖਲਾਈ ਪ੍ਰਾਪਤ ਕਿਰਤੀਆਂ ਅਤੇ ਅਤਿ-ਆਧੁਨਿਕ ਤਕਨਾਲੋਜੀ ਦੀ ਸਪਲਾਈ ਦੀ ਸਥਿਰ ਰਫ਼ਤਾਰ ਯਕੀਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਗਤੀ ਸ਼ਕਤੀ ਯੂਨੀਵਰਸਿਟੀ ਵਡੋਦਰਾ, ਗੁਜਰਾਤ ਵਿੱਚ ਸਥਾਪਿਤ ਕੀਤੀ ਜਾਵੇਗੀ।

ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰੇਲ ਮੰਤਰਾਲੇ ਵੱਲੋਂ ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਦੀ ਨਵੀਂ ਰੇਲ ਲਾਈਨ ਦੇ ਨਿਰਮਾਣ ਨੂੰ ਅੰਦਾਜ਼ੇ ਅਨੁਸਾਰ ਮਨਜ਼ੂਰੀ ਦੇ ਦਿੱਤੀ ਹੈ। 2798.16 ਕਰੋੜ ਰੁਪਏ ਦੀ ਲਾਗਤ ਹੈ। ਇਹ ਅਹਿਮਦਾਬਾਦ ਅਤੇ ਆਬੂ ਰੋਡ ਵਿਚਕਾਰ ਇੱਕ ਬਦਲਵਾਂ ਰਸਤਾ ਵੀ ਪ੍ਰਦਾਨ ਕਰੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਰੇਲ ਲਾਈਨ ਦੀ ਕੁੱਲ ਲੰਬਾਈ 116.65 ਕਿਲੋਮੀਟਰ ਹੋਵੇਗੀ। ਇਹ ਪ੍ਰੋਜੈਕਟ 2026-27 ਤੱਕ ਪੂਰਾ ਹੋ ਜਾਵੇਗਾ ਅਤੇ ਇਸ ਦੇ ਨਿਰਮਾਣ ਦੌਰਾਨ ਲਗਭਗ 40 ਲੱਖ ਮਨੁੱਖੀ-ਦਿਨਾਂ ਲਈ ਸਿੱਧਾ ਰੁਜ਼ਗਾਰ ਪੈਦਾ ਹੋਵੇਗਾ। ।

ਇਹ ਵੀ ਪੜ੍ਹੋ:ਪੰਚਕੂਲਾ ਦੀ ਮਸ਼ਹੂਰ ਗੋਪਾਲ ਸਵੀਟਸ 'ਚ ਮਿਲੀ ਉੱਲੀ ਨਾਲ ਭਰੀ ਇਮਰਤੀ ਮਿਠਾਈ, ਇੰਝ ਹੀ ਤਿਆਰ ਕਰ ਜਾ ਰਹੀ ਸੀ ਵੇਚੀ

-PTC News

Related Post