CNG Price: ਮਹਿੰਗਾਈ ਦੀ ਮਾਰ, 6 ਦਿਨਾਂ 'ਚ ਦੂਜੀ ਵਾਰ ਵਧੀਆਂ CNG ਦੀਆਂ ਕੀਮਤਾਂ, ਜਾਣੋ RATE

By  Riya Bawa May 21st 2022 08:25 AM

CNG Price Hike: ਦੇਸ਼ ਭਰ ਵਿੱਚ ਮਹਿੰਗਾਈ ਦੀ ਮਾਰ ਝੱਲ ਰਿਹਾ ਆਮ ਆਦਮੀ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆਉਣ ਵਾਲਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਰ ਪਾਸੇ ਮਹਿੰਗਾਈ ਦੀ ਮਾਰ ਲੋਕ ਝੱਲ ਰਹੇ ਹਨ। ਕੁਝ ਦਿਨ ਪਹਿਲਾਂ ਹੀ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਵਾਰ ਫਿਰ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ 21 ਮਈ ਤੋਂ ਲਾਗੂ ਹੋਣਗੀਆਂ।

PTC NEWS

ਦਿੱਲੀ ਵਿੱਚ 6 ਦਿਨਾਂ ਦੇ ਅੰਦਰ ਦੂਜੀ ਵਾਰ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਦਿੱਲੀ-ਐਨਸੀਆਰ ਵਿੱਚ ਸੀਐਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਫਿਲਹਾਲ ਦਿੱਲੀ 'ਚ ਇਕ ਕਿਲੋ CNG ਲਈ ਗਾਹਕਾਂ ਨੂੰ 75.61 ਰੁਪਏ ਦੇਣੇ ਪੈਣਗੇ।

CNG Price: Big blow to inflation - good CNG prices again today

ਇਹ ਵੀ ਪੜ੍ਹੋ: ਸਾਬਕਾ ਖੇਤੀਬਾੜੀ ਮੰਤਰੀ ਤੇ ਜਥੇਦਾਰ ਤੋਤਾ ਸਿੰਘ ਦਾ ਅੱਜ ਹੋਇਆ ਦੇਹਾਂਤ

ਇਸ ਦੌਰਾਨ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ, ਸੀਐਨਜੀ ਦੀ ਕੀਮਤ 78.17 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ ਅਤੇ ਗੁਰੂਗ੍ਰਾਮ ਵਿੱਚ, ਲੋਕਾਂ ਨੂੰ 83.94 ਰੁਪਏ ਪ੍ਰਤੀ ਕਿਲੋਗ੍ਰਾਮ ਖਰਚ ਕਰਨਾ ਪਵੇਗਾ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਦੇ ਅਨੁਸਾਰ, ਕੁਦਰਤੀ ਗੈਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਧਣ ਕਾਰਨ ਨੇੜ ਭਵਿੱਖ ਵਿੱਚ ਦਰਾਂ ਉੱਚੀਆਂ ਰਹਿਣਗੀਆਂ।

CNG

ਸਿਟੀ ਗੈਸ ਡਿਸਟ੍ਰੀਬਿਊਟਰਾਂ ਨੇ ਪਿਛਲੇ ਸਾਲ ਅਕਤੂਬਰ ਤੋਂ ਲਗਾਤਾਰ ਕੀਮਤਾਂ ਵਧਾ ਦਿੱਤੀਆਂ ਹਨ ਜਦੋਂ ਸਥਾਨਕ ਅਤੇ ਅੰਤਰਰਾਸ਼ਟਰੀ ਗੈਸ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ। ਦਿੱਲੀ ਤੋਂ ਇਲਾਵਾ ਰੇਵਾੜੀ 'ਚ ਸੀਐਨਜੀ ਦੀ ਕੀਮਤ ਵਧਾਉਣ ਤੋਂ ਬਾਅਦ ਹੁਣ 86.07 ਰੁਪਏ, ਕਾਨਪੁਰ 'ਚ 87.40 ਰੁਪਏ, ਅਜਮੇਰ 'ਚ 85.88 ਰੁਪਏ, ਕਰਨਾਲ 'ਚ 84.27 ਰੁਪਏ, ਮੁਜ਼ੱਫਰਨਗਰ 'ਚ 82.84 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕਰਨਾ ਹੋਵੇਗਾ।

PTC News-Latest Punjabi news

ਮੌਜੂਦਾ ਸਮੇਂ 'ਚ ਰਾਸ਼ਟਰੀ ਰਾਜਧਾਨੀ 'ਚ ਵਾਹਨ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪੈਟਰੋਲ ਪਹਿਲਾਂ ਹੀ 100 ਰੁਪਏ ਦਾ ਅੰਕੜਾ ਪਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਸੀਐਨਜੀ ਵੀ ਪੈਟਰੋਲ ਦੀ ਪੈੜ 'ਤੇ ਚੱਲਦੀ ਨਜ਼ਰ ਆ ਰਹੀ ਹੈ। ਸੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੀਐਨਜੀ ’ਤੇ ਚੱਲਣ ਵਾਲੇ ਵਾਹਨਾਂ ਦੇ ਕਿਰਾਏ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ’ਤੇ ਭਾਰੀ ਵਾਧਾ ਹੋ ਰਿਹਾ ਹੈ।

-PTC News

Related Post