ਕੋਰੋਨਾ ਮਹਾਮਾਰੀ ਕਾਰਨ 4 ਵਿਅਕਤੀਆਂ ਦੀ ਹੋਈ ਮੌਤ

By  Jagroop Kaur June 7th 2021 12:58 PM -- Updated: June 7th 2021 01:02 PM

ਸੰਗਰੂਰ:-ਜਿਲ੍ਹਾ ਸੰਗਰੂਰ ਅੰਦਰ ਕੋਰੋਨਾ ਮਹਾਮਾਰੀ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਗਰੂਰ ਜਿਲ੍ਹੇ ਅੰਦਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸੇ ਤਰ੍ਹਾਂ ਨਵੇਂ ਮਾਮਲੇ ਵੀ ਘਟਦੇ ਨਜਰ ਆ ਰਹੇ ਹਨ। ਅੱਜ ਸ਼ਹਿਰ ਦੀ ਮਾਰਕੀਟ ਕਮੇਟੀ ਵਿਚ ਵੈਕਸੀਨ ਲਗਾਈ ਜਾ ਰਹੀ ਹੈ ਜਿੱਥੇ ਲੋਕਾਂ ਵਿਚ ਵੈਕਸੀਨ ਲਗਾਉਣ ਦਾ ਰੂਝਾਨ ਵਧਦਾ ਜਾ ਰਿਹਾ ਹੈ।Current information on the COVID-19 pandemic | Festo Corporate

Read More :  ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ

ਸੰਗਰੂਰ ਜਿਲ੍ਹੇ ਵਿਚ ਹੁਣ 790 ਮੌਤਾਂ ਹੋ ਚੁੱਕੀਆਂ ਹਨ ਅਤੇ ਅੱਜ 56 ਨਵੇਂ ਮਾਮਲੇ ਆਏ ਹਨ। 850 ਕੇਸ ਐਕਟਿਵ ਚੱਲ ਰਹੇ ਹਨ। ਡਾਕਟਰਾਂ ਨੇ ਦੱਸਿਆ ਹਰੇਕ ਵਿਅਕਤੀ ਨੰੂ ਵੈਕਸੀਨ ਲਗਵਾਉਣੀ ਚਾਹੀਦੀ ਹੈ।10 facts about the coronavirus | Faculty of Medicine | UiB

Read More : ਭਾਰਤ ‘ਚ ਕੋਰੋਨਾ ਤੋਂ 2 ਮਹੀਨਿਆਂ ‘ਚ ਸਭ ਤੋਂ ਵੱਡੀ ਰਾਹਤ,...

ਪੰਜਾਬ 'ਚ ਕੋਰੋਨਾ (Coronavirus in Punjab) ਦੀ ਰਫਤਾਰ ਵਿੱਚ ਆਈ ਗਿਰਾਵਟ ਜਾਰੀ ਹੈ। ਐਤਵਾਰ ਨੂੰ ਸੰਕਰਮਿਤ ਮਰੀਜ਼ਾਂ ਦੀ ਮੌਤ ਤੇ ਸੂਬੇ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ (New Corona Cases) ਵਿੱਚ ਭਾਰੀ ਗਿਰਾਵਟ ਆਈ ਹੈ। ਐਤਵਾਰ ਨੂੰ ਪੰਜਾਬ ਵਿੱਚ 66 ਮਰੀਜ਼ਾਂ ਦੀ ਲਾਗ ਨਾਲ ਮੌਤ ਹੋ ਗਈ, ਜਦੋਂਕਿ ਸ਼ਨੀਵਾਰ ਨੂੰ ਲਾਗ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ 84 ਸੀ। ਇਹ 24 ਘੰਟਿਆਂ ਵਿੱਚ 21.43 ਪ੍ਰਤੀਸ਼ਤ ਦੀ ਕਮੀ ਦਰਸਾਉਂਦਾ ਹੈ।

Related Post