ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 42766 ਨਵੇਂ ਕੇਸ , 1206 ਲੋਕਾਂ ਦੀ ਮੌਤ

By  Shanker Badra July 10th 2021 11:41 AM

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਸੰਕਰਮਣ (Coronavirus updates ) ਦੇ ਪਿਛਲੇ 24 ਘੰਟਿਆਂ ਵਿਚ 42766 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 1206 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਸਵੇਰੇ ਦਿੱਤੀ ਹੈ। ਜਿਸ ਤੋਂ ਬਾਅਦ ਕੋਰੋਨਾ ਮਰਨ ਵਾਲਿਆਂ ਦੀ ਕੁਲ ਗਿਣਤੀ 4 ਲੱਖ 7 ਹਜ਼ਾਰ 145 ਹੋ ਗਈ ਹੈ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 42766 ਨਵੇਂ ਕੇਸ , 1206 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਇਸ ਦੇ ਨਾਲ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਹੁਣ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 3 ਕਰੋੜ 7 ਲੱਖ 95 ਹਜ਼ਾਰ 716 ਹੋ ਗਈ ਹੈ। ਇਸ ਵਿੱਚ 2 ਕਰੋੜ 99 ਲੱਖ 33 ਹਜ਼ਾਰ 538 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 45 ਹਜ਼ਾਰ 254 ਵਿਅਕਤੀ ਇਸ ਬਿਮਾਰੀ ਤੋਂ ਠੀਕ ਹੋਏ ਹਨ। ਜਿਵੇਂ ਕਿ ਐਕਟਿਵ ਕੇਸ ਘੱਟ ਕੇ ਹੁਣ 4 ਲੱਖ 55 ਹਜ਼ਾਰ 33 ਹੋ ਗਏ ਹਨ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 42766 ਨਵੇਂ ਕੇਸ , 1206 ਲੋਕਾਂ ਦੀ ਮੌਤ

ਇਹ ਲਗਾਤਾਰ 32ਵਾਂ ਦਿਨ ਹੈ ਜਦੋਂ ਭਾਰਤ ਵਿਚ ਇਕ ਲੱਖ ਤੋਂ ਘੱਟ ਨਵੇਂ ਕੋਰੋਨੋ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ ਰਿਕਵਰੀ ਦਰ ਵਧ ਕੇ 97.2 ਪ੍ਰਤੀਸ਼ਤ ਹੋ ਗਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਵਾਲੇ ਪੰਜ ਰਾਜਾਂ ਵਿਚ ਕੇਰਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਸ਼ੁੱਕਰਵਾਰ ਨੂੰ ਕੇਰਲਾ ਵਿੱਚ 13,563 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਮਹਾਰਾਸ਼ਟਰ ਦੂਜੇ ਨੰਬਰ 'ਤੇ ਹੈ ,ਜਿਥੇ 8992 ਮਾਮਲੇ ਸਾਹਮਣੇ ਆਏ ਹਨ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 42766 ਨਵੇਂ ਕੇਸ , 1206 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਸੀਂ ਵੀ ਆਪਣੇ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਯੋਜਨਾ ਦਾ ਉਠਾਓ ਫ਼ਾਇਦਾ

ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਚ 3040 ਅਤੇ ਤਾਮਿਲਨਾਡੂ ਵਿਚ 3039 ਮਾਮਲੇ ਆਏ ਹਨ। ਓਡੀਸ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ 2806 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਇਨ੍ਹਾਂ ਪੰਜਾਂ ਰਾਜਾਂ ਵਿੱਚੋਂ 73.52 ਪ੍ਰਤੀਸ਼ਤ ਨਵੇਂ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ 30 ਪ੍ਰਤੀਸ਼ਤ ਤੋਂ ਵੱਧ ਇਕੱਲੇ ਕੇਰਲਾ ਤੋਂ ਹਨ। ਮ੍ਰਿਤਕਾਂ ਬਾਰੇ ਗੱਲ ਕਰਦਿਆਂ, ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ 738 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕੇਰਲਾ ਵਿਚ ਵੀ 130 ਲੋਕ ਆਪਣੀ ਜਾਨ ਗਵਾ ਬੈਠੇ।

-PTCNews

Related Post