ਕੋਵੈਕਸੀਨ ਤੀਜੇ ਪੜਾਅ ਦੇ ਟ੍ਰਾਇਲ 'ਚ 77.8 ਫੀਸਦੀ ਅਸਰਦਾਰ, ਬਾਇਓਟੈਕ ਨੇ ਸਰਕਾਰ ਨੂੰ ਦਿੱਤਾ ਡਾਟਾ

By  Baljit Singh June 22nd 2021 04:04 PM -- Updated: June 22nd 2021 04:44 PM

ਨਵੀਂ ਦਿੱਲੀ: ਭਾਰਤ ਦੇ ਸਵਦੇਸ਼ੀ ਕੋਰੋਨਾ ਟੀਕੇ ਕੋਵੈਕਸੀਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਤੀਸਰੇ ਪੜਾਅ ਦੇ ਟ੍ਰਾਇਲ ਡੇਟਾ ਵਿਚ ਇਹ 77.8 ਫੀਸਦੀ ਅਸਰਦਾਰ ਸਾਬਤ ਹੋਈ ਹੈ। ਭਾਰਤ ਬਾਇਓਟੈਕ ਵਲੋਂ ਕੇਂਦਰ ਸਰਕਾਰ ਦੀ ਕਮੇਟੀ ਨੂੰ ਇਹ ਰਿਪੋਰਟ ਸੌਂਪੀ ਗਈ ਹੈ। ਸਵੇਰੇ ਜਾਣਕਾਰੀ ਮਿਲੀ ਸੀ ਕਿ ਕੋਵੈਕਸੀਨ ਨੂੰ ਬਣਾਉਣ ਵਾਲੀ ਭਾਰਤ ਬਾਇਓਟੈਕ ਨੇ ਇਸ ਨਾਲ ਜੁੜੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਡਾਟਾ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨਾਲ ਸਾਂਝਾ ਕਰ ਦਿੱਤਾ ਹੈ।

ਪੜੋ ਹੋਰ ਖਬਰਾਂ: ਪੰਜਾਬ ਪੁਲਿਸ ਨਿਕਲੀਆਂ ਭਰਤੀਆਂ, ਅਗਲੇ ਮਹੀਨੇ ਤੋਂ ਕਰ ਸਕੋਗੇ ਅਪਲਾਈ

ਤੀਜੇ ਪੜਾਅ ਦਾ ਡੇਟਾ ਮਿਲਣ ਦੇ ਬਾਅਦ ਸਬਜੈਕਟ ਮਾਹਰ ਕਮੇਟੀ (SEC) ਨੇ ਅੱਜ ਮੰਗਲਵਾਰ ਨੂੰ ਮੀਟਿੰਗ ਕੀਤੀ ਸੀ। ਇਸ ਵਿਚ ਕੋਵੈਕਸੀਨ ਦੇ ਵੱਲੋਂ ਇਹ ਜਾਣਕਾਰੀ ਸੌਂਪੀ ਗਈ ਹੈ। SEC ਨੇ ਭਾਰਤ ਬਾਇਓਟੈਕ ਦੇ ਵੱਲੋਂ ਦਿੱਤਾ ਗਿਆ ਡਾਟਾ ਵੇਖ ਲਿਆ ਹੈ। ਪਰ ਫਿਲਹਾਲ ਕਿਸੇ ਤਰ੍ਹਾਂ ਮਨਜੂਰੀ ਜਾਂ ਇਨਕਾਰ ਨਹੀਂ ਕੀਤਾ ਗਿਆ ਹੈ। ਅੱਗੇ ਦੇ ਪ੍ਰੋਸੈਸ ਵਿਚ SEC ਆਪਣੇ ਡਾਟਾ DCGI ਨੂੰ ਸੌਂਪੇਗਾ।

ਪੜੋ ਹੋਰ ਖਬਰਾਂ: ਘਰ ਬੈਠੇ ਕਰ ਸਕੋਗੇ ਬੈਂਕ ਨਾਲ ਜੁੜੇ ਕੰਮ, SBI ਗਾਹਕਾਂ ਨੂੰ ਦੇ ਰਿਹੈ ਇਹ ਖਾਸ ਸਹੂਲਤ

ਦੱਸ ਦਈਏ ਕਿ ਕੋਵੈਕਸੀਨ ਨੂੰ ਇਸ ਟ੍ਰਾਇਲ ਦੇ ਨਤੀਜੇ ਆਏ ਬਿਨਾਂ ਹੀ ਕਰੀਬ 5 ਮਹੀਨੇ ਪਹਿਲਾਂ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਸੀ। ਬਿਨਾਂ ਟ੍ਰਾਇਲ ਨਤੀਜੀਆਂ ਦੇ ਮਨਜ਼ੂਰੀ ਮਿਲਣ ਉੱਤੇ ਤੱਦ ਕਾਫ਼ੀ ਵਿਵਾਦ ਵੀ ਹੋਇਆ ਸੀ।

ਪੜੋ ਹੋਰ ਖਬਰਾਂ: 11 ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

ਭਾਰਤ ਵਿਚ ਫਿਲਹਾਲ ਦੋ ਕੋਰੋਨਾ ਟੀਕਿਆਂ ਨਾਲ ਟੀਕਾਕਰਣ ਅਭਿਆਨ ਚਲਾਇਆ ਜਾ ਰਿਹਾ ਹੈ। ਪਹਿਲਾ ਐਸਟਰਾਜੇਨੇਕਾ ਦਾ ਕੋਰੋਨਾ ਟੀਕਾ ਹੈ। ਜਿਸ ਨੂੰ ਸੀਰਮ ਇੰਸਟੀਚਿਊਟ ਕੋਵਿਸ਼ੀਲਡ ਦੇ ਨਾਮ ਨਾਲ ਬਣਾ ਰਿਹਾ ਹੈ। ਦੂਜਾ ਹੈ ਭਾਰਤ ਬਾਇਓਟੈਕ ਦਾ ਕੋਵੈਕਸਿਨ।

-PTC News

Related Post