ਨਿਊਜ਼ੀਲੈਂਡ ਵਿਚ ਕੋਰੋਨਾ ਦਾ ਕਹਿਰ, Pfizer ਵੈਕਸੀਨ ਨਾਲ ਹੋਈ ਪਹਿਲੀ ਮੌਤ

By  Riya Bawa August 30th 2021 12:41 PM -- Updated: August 30th 2021 12:47 PM

ਵੈਲਿੰਗਟਨ: ਦੇਸ਼ ਵਿਚ ਹੀ ਨਹੀਂ ਹੁਣ ਪੂਰੀ ਦੁਨੀਆਂ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਮੁਕਤ ਹੋਣ ਵਾਲਾ ਦੇਸ਼ ਨਿੳਜ਼ੀਲੈਂਡ ਇੱਕ ਵਾਰ ਮੁੜ ਤੋਂ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਦੋ ਹਫਤੇ ਪਹਿਲਾਂ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ ਸੀ, ਜਿਸ ਤੋਂ ਬਾਅਦ ਉਥੇ ਦੀ ਮੁੜ ਤੋਂ ਲੌਕਡਾਊਨ ਦਾ ਐਲਾਨ ਕੀਤਾ ਸੀ।

New Zealand Reports First Death Linked to Pfizer Covid Vaccine

ਇਸ ਵਿਚਾਲੇ ਅੱਜ ਨਿਊਜ਼ੀਲੈਂਡ ਵਿਚ ਕੋਰੋਨਾ ਵੈਕਸੀਨ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਿਕ ਹੁਣ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਫਾਈਜ਼ਰ ਵੈਕਸੀਨ ਨਾਲ ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ।

Covid-19: New Zealand reports first death linked to Pfizer vaccine - The Hindu BusinessLine

ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਮੁਤਾਬਕ, ਵੈਕਸੀਨ ਲੱਗਣ ਨਾਲ ਜਿਸ ਮਰੀਜ਼ ਦੀ ਮੌਤ ਹੋਈ ਉਹ ਇੱਕ ਮਹਿਲਾ ਹੈ। ਹਾਲਾਂਕਿ ਅਧਿਕਾਰੀਆਂ ਨੇ ਮਹਿਲਾ ਦੀ ਉਮਰ ਦੀ ਜਾਣਕਾਰੀ ਨਹੀਂ ਦਿੱਤੀ। ਸਿਹਤ ਮੰਤਰਾਲੇ ਦਾ ਨਿਗਰਾਨੀ ਬੋਰਡ ਇਸ ਮਹਿਲਾ ਨੂੰ ਵੈਕਸੀਨ ਲੱਗਣ ਦੇ ਬਾਅਦ ਤੋਂ ਹੀ ਸਮੀਖਿਆ ਕਰ ਰਿਹਾ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਇਹ ਪਹਿਲਾ ਮਾਮਲਾ ਹੈ ਜਿੱਥੇ ਵੈਕਸੀਨੇਸ਼ਨ ਤੋਂ ਬਾਅਦ ਮਰੀਜ਼ ਦੀ ਮੌਤ ਨੂੰ ਵੈਕਸੀਨ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਹੁਣ ਨਿਊਜ਼ੀਲੈਂਡ ਦਾ ਵਾਇਰਸ ਦਾ ਅਸਰ ਗੁਆਂਢੀ ਦੇਸ਼ ਆਸਟੇ੍ਰਲੀਆ ਵਿਚ ਵੀ ਪੈ ਰਿਹਾ ਹੈ।

First death due to Pfizer vaccine's 'rare side effect' reported in New Zealand | World News – India TV

-PTC News

Related Post