ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੀਆਂ ਤਿੰਨ ਔਰਤਾਂ ਤੋਂ ਕਰੋੜਾਂ ਦਾ ਸੋਨਾ ਬਰਾਮਦ

By  Jasmeet Singh February 3rd 2022 07:45 PM -- Updated: February 3rd 2022 07:49 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ‘ਤੇ ਕਸਟਮ ਮਹਿਕਮੇ ਨੂੰ ਵੱਡੀ ਸਫ਼ਲਤਾ ਮਿਲੀ ਹੈ। ਹਾਸਿਲ ਜਾਣਕਾਰੀ ਮੁਤਾਬਕ ਦੁਬਈ ਤੋਂ ਆਈਆਂ ਤਿੰਨ ਔਰਤਾਂ ਤੋਂ ਕਰੋੜਾਂ ਦਾ ਸੋਨਾ ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਚੂੜੀਆਂ ਦੇ ਰੂਪ ਵਿੱਚ ਲਿਆਂਦੇ ਗਏ ਇਸ ਸੋਨੇ ਦਾ ਭਾਰ 2 ਕਿਲੋ 46 ਗ੍ਰਾਮ ਹੈ। ਇਹ ਵੀ ਪੜ੍ਹੋ: ਸਕੂਲੀ ਬੱਚਿਆਂ ਦੁਆਰਾ ਸਰੀਰਕ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਫੜੇ ਗਏ ਸੋਨੇ ਦੀ ਕੀਮਤ 1.01 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 2 ਔਰਤਾਂ ਲੁਧਿਆਣਾ ਤੋਂ ਤੇ ਇੱਕ ਜਲੰਧਰ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਸੋਨਾ ਹਮੇਸ਼ਾ ਤੋਂ ਹੀ ਇੱਕ ਕੀਮਤੀ ਧਾਤ ਮੰਨੀ ਜਾਂਦੀ ਹੈ। ਦੁਨੀਆ ਭਰ ਦੇ ਲੋਕ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਅਤੇ ਜਦੋਂ ਸੋਨਾ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਦੁਬਈ ਹਮੇਸ਼ਾ ਸੋਨੇ ਦੇ ਖਰੀਦਦਾਰਾਂ ਦਾ ਫਿਰਦੌਸ ਰਿਹਾ ਹੈ। ਵਾਸਤਵ ਵਿੱਚ ਦੁਬਈ ਨੂੰ "ਸੋਨੇ ਦਾ ਸ਼ਹਿਰ" ਵੀ ਕਿਹਾ ਜਾਂਦਾ ਹੈ, ਲੋਕ ਦੁਬਈ ਤੋਂ ਸੋਨਾ ਖਰੀਦਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇੱਥੇ ਸੋਨਾ ਟੈਕਸ-ਮੁਕਤ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਦੁਬਈ ਤੋਂ ਸੋਨਾ ਖਰੀਦਣ ਵੇਲੇ ਵੈਟ ਜਾਂ ਵਿਕਰੀ ਟੈਕਸ ਖਰਚ ਨਹੀਂ ਕਰਨਾ ਪੈਂਦਾ। ਭਾਰਤ ਸਰਕਾਰ ਨੇ 1 ਅਪ੍ਰੈਲ 2016 ਨੂੰ ਇਹ ਆਦੇਸ਼ ਜਾਰੀ ਕੀਤੇ ਸਨ ਕਿ ਦੁਬਈ ਜਾਂ ਹੋਰ ਸਥਾਨਾਂ ਤੋਂ ਭਾਰਤ ਵਾਪਸ ਆਉਣ ਵਾਲੇ ਸਾਰੇ ਪੁਰਸ਼ ਯਾਤਰੀ 20 ਗ੍ਰਾਮ ਤੱਕ ਦੇ ਸੋਨੇ ਦੇ ਗਹਿਣੇ ਲਿਆ ਸਕਦੇ ਹਨ ਪਰ ਉੱਥੇ ਹੀ ਉਨ੍ਹਾਂ ਦੀ ਡਿਊਟੀ ਮੁਕਤ ਭੱਤੇ ਵਜੋਂ 50,000 ਭਾਰਤੀ ਰੁਪਏ ਤੋਂ ਵੱਧ ਦੀ ਕੀਮਤ ਨਹੀਂ ਹੋਣੀ ਚਾਹੀਦੀ ਹੈ। ਇਹ ਵੀ ਪੜ੍ਹੋ: ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਵੱਡੀ ਰਾਹਤ, ਰੋਡ ਰੇਜ ਮਾਮਲੇ ਦੀ ਸੁਣਵਾਈ 25 ਫਰਵਰੀ ਤੱਕ ਮੁਲਤਵੀ ਦੂਜੇ ਪਾਸੇ ਮਹਿਲਾ ਯਾਤਰੀ 40 ਗ੍ਰਾਮ ਤੱਕ ਦੇ ਸੋਨੇ ਦੇ ਗਹਿਣੇ ਲਿਆ ਸਕਦੀਆਂ ਹਨ ਅਤੇ ਜਿਸ ਦੀ ਕੀਮਤ 1,00,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। -PTC News

Related Post