R-Day violence : ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਹਿਰਾਸਤ 'ਤੇ ਭੇਜਿਆ ,ਕਈ ਖੁਲਾਸੇ ਹੋਣ ਦੀ ਸੰਭਾਵਨਾ

By  Shanker Badra February 9th 2021 06:54 PM -- Updated: February 9th 2021 07:15 PM

ਨਵੀਂ ਦਿੱਲੀ : 26 ਜਨਵਰੀ ਨੂੰ ਲਾਲ ਕਿਲ੍ਹਾ ਉੱਤੇ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਅਦਾਕਾਰ ਦੀਪ ਸਿੱਧੂ (Deep Sidhu) ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿੱਥੇ ਅਦਾਲਤ ਨੇ ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ,ਜਦਕਿ ਦਿੱਲੀ ਪੁਲਿਸ ਨੇ ਦੀਪ ਸਿੱਧੂ ਦਾ 10 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ। ਦਿੱਲੀ ਪੁਲਿਸ ਦੀਪ ਸਿੱਧੂ ਤੋਂ ਪੁੱਛਗਿੱਛ ਕਰੇਗੀ। [caption id="attachment_473581" align="aligncenter" width="536"]Deep Sidhu Remanded to 7-Day Police Custody in Republic Day Violence R-Day violence : ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਹਿਰਾਸਤ 'ਤੇ ਭੇਜਿਆ ,ਕਈ ਖੁਲਾਸੇ ਹੋਣ ਦੀ ਸੰਭਾਵਨਾ[/caption] ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਦਰਅਸਲ 'ਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਦੀਪ ਸਿੱਧੂ ਨੂੰ ਬੀਤੀ ਰਾਤ 10.30 ਵਜੇ ਹਰਿਆਣਾ ਦੇ ਕਰਨਾਲ ਤੋਂਗ੍ਰਿਫ਼ਤਾਰ ਕੀਤਾ ਸੀ ,ਕੱਲ ਰਾਤ ਸਿੱਧੂ ਕਰਨਾਲ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ। ਪੁਲਿਸ ਮੁਤਾਬਕ ਦੀਪ ਸਿੱਧੂ ਲਾਲ ਕਿਲ੍ਹਾ ਕਾਂਡ ਦਾ ਮੁੱਖ ਮੁਲਜ਼ਮ ਹੈ। ਦੀਪ ਸਿੱਧੂ 'ਤੇ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਰੱਖਿਆ ਹੋਇਆ ਸੀ। [caption id="attachment_473580" align="aligncenter" width="535"]Deep Sidhu Remanded to 7-Day Police Custody in Republic Day Violence R-Day violence : ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਹਿਰਾਸਤ 'ਤੇ ਭੇਜਿਆ ,ਕਈ ਖੁਲਾਸੇ ਹੋਣ ਦੀ ਸੰਭਾਵਨਾ[/caption] ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵੱਡਾ ਖੁਲਾਸਾ ਵੀ ਹੋਇਆ ਹੈ। ਦਿੱਲੀ ਹਿੰਸਾ ਤੋਂ ਬਾਅਦ ਤੋਂ ਦੀਪ ਸਿੱਧੂ ਵੱਖ-ਵੱਖ ਥਾਵਾਂ ਤੋਂ ਫੇਸਬੁੱਕ ਲਾਈਵ ਕਰ ਰਹੇ ਸਨ। ਦਿੱਲੀ ਪੁਲਿਸ ਮੁਤਾਬਕ ਦੀਪ ਸਿੱਧੂ ਕੈਲੀਫੋਰਨੀਆ ਵਿੱਚ ਰਹਿਣ ਵਾਲੀ ਇੱਕ ਔਰਤ ਦੋਸਤ ਤੇ ਅਦਾਕਾਰ ਨਾਲ ਸੰਪਰਕ ਵਿੱਚ ਸੀ। ਉਹ ਵੀਡੀਓ ਬਣਾਉਂਦਾ ਸੀ ਤੇ ਉਸ ਨੂੰ ਭੇਜਦਾ ਸੀ ਤੇ ਉਹ ਉਨ੍ਹਾਂ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਕਰਦੀ ਸੀ। [caption id="attachment_473579" align="aligncenter" width="305"]Deep Sidhu Remanded to 7-Day Police Custody in Republic Day Violence R-Day violence : ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਹਿਰਾਸਤ 'ਤੇ ਭੇਜਿਆ ,ਕਈ ਖੁਲਾਸੇ ਹੋਣ ਦੀ ਸੰਭਾਵਨਾ[/caption] ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦੀਪ ਨੂੰ ਐਨਆਈਏ ਵੱਲੋਂ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਉਸ ਦੇ ਸਬੰਧਾਂ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਦੀਪ ਸਿੱਧੂ ਬੀਜੇਪੀ ਸਾਂਸਦ ਸੰਨੀ ਦਿਓਲ ਦਾ ਵੀ ਕਰੀਬੀ ਦੱਸਿਆ ਜਾਂਦਾ ਹੈ। ਫਿਲਹਾਲ ਸੰਨੀ ਦਿਓਲ ਨੇ ਟਵੀਟ ਕਰਕੇ ਦੀਪ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ। ਜਾਂਚ ਏਜੰਸੀਆਂ ਸਿੱਧੂ ਦੀ ਮਹਿਲਾ ਦੋਸਤ ਦੀ ਭੂਮਿਕਾ ਦੀ ਵੀ ਜਾਂਚ ਕਰਨਗੀਆਂ। [caption id="attachment_473495" align="aligncenter" width="300"]Deep Sidhu arrested in Karnal after being named in Delhi Police FIR on Republic Day violence ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ[/caption] ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਵਿੱਚ ਝੜਪਾਂ ਹੋਈਆਂ ਸਨ। ਇਸ ਸਮੇਂ ਦੌਰਾਨ ਬਹੁਤ ਸਾਰੇ ਮੁਜ਼ਾਹਰਾਕਾਰੀ ਟਰੈਕਟਰ ਚਲਾ ਕੇ ਲਾਲ ਕਿਲ੍ਹੇ ਪਹੁੰਚੇ ਸਨ ਅਤੇ ਉਨ੍ਹਾਂ ਨੇਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਾਇਆ ਸੀ। ਦੀਪ ਸਿੱਧੂ ਉੱਪਰ ਇਲਜ਼ਾਮ ਹੈ ਕਿ ਉਸ ਨੇ 25 ਅਤੇ 26 ਤਰੀਕ ਨੂੰ ਪ੍ਰਦਰਸ਼ਨਕਾਰੀਆਂ ਨੂੰ ਭੜਕਾਇਆ ਹੈ। -PTCNews

Related Post