ਦਿੱਲੀ 'ਚ ਕੋਰੋਨਾ ਵਾਇਰਸ ਦੀ ਰਫਤਾਰ ਪਈ ਮੱਠੀ, 212 ਨਵੇਂ ਮਾਮਲੇ ਆਏ ਸਾਹਮਣੇ

By  Baljit Singh June 16th 2021 04:50 PM -- Updated: June 16th 2021 04:55 PM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਜਧਾਨੀ ਵਿਚ ਵੀ ਕੋਰੋਨਾ ਵਾਇਰਸ ਦੀ ਰਫਤਾਰ ਮੱਠੀ ਪੈ ਗਈ ਹੈ। ਦਿੱਲੀ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 212 ਨਵੇਂ ਮਾਮਲੇ ਸਾਹਮਣੇ ਆਏ ਹਨ।

ਪੜੋ ਹੋਰ ਖਬਰਾ: ਇੰਦੌਰ ‘ਚ ਮਿਲਿਆ ਦੇਸ਼ ਦਾ ਪਹਿਲਾ ਗ੍ਰੀਨ ਫੰਗਸ ਦਾ ਮਰੀਜ਼, ਜਾਣੋ ਕਿੰਨਾ ਖ਼ਤਰਨਾਕ

ਸਿਹਤ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 25 ਮਰੀਜ਼ਾਂ ਦੀ ਮੌਤ ਹੋਈ ਹੈ ਤੇ 516 ਲੋਕ ਇਸ ਵਾਇਰਸ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।

ਪੜੋ ਹੋਰ ਖਬਰਾਂ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਿਲਾਂ, ਦਲਿਤਾਂ ਖਿਲਾਫ ਟਿੱਪਣੀ ‘ਤੇ SC ਕਮਿਸ਼ਨ ਨੇ ਭੇਜਿਆ ਸੰਮਨ

ਤੁਹਾਨੂੰ ਦੱਸ ਦਈਏ ਕਿ ਰਾਜਧਾਨੀ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 14,31,710 ਹੋ ਹੁੱਕੀ ਹੈ। ਇਨ੍ਹਾਂ ਵਿਚੋਂ 24,876 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 14,04,085 ਲੋਕ ਇਸ ਬੀਮਾਰੀ ਤੋਂ ਰਿਕਵਰ ਹੋ ਚੁੱਕੇ ਹਨ। ਦਿੱਲੀ ਵਿਚ ਇਸ ਵੇਲੇ ਕੋਰੋਨਾ ਦੇ 2,748 ਸਰਗਰਮ ਮਾਮਲੇ ਹਨ।

ਪੜੋ ਹੋਰ ਖਬਰਾ: ਕਲਯੁੱਗੀ ਪੁੱਤ ਦੀ ਦਰਿੰਦਗੀ, ਮਾਂ ਨੂੰ ਦਿੱਤੀ ਭਿਆਨਕ ਮੌਤ

-PTC News

Related Post