DSGMC

By  PTC NEWS February 15th 2017 10:18 AM -- Updated: February 26th 2018 03:56 PM

1971 ਤੋਂ ਪਹਿਲਾਂ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ....ਯਾਨੀ ਡੀ.ਜੀ.ਪੀ.ਸੀ., ਸਾਲ 1920 ਚ ਬਣੀ ਐੱਸ.ਜੀ.ਪੀ.ਸੀ. ਦੇ ਅਧੀਨ ਸੀ.... ਪਰ ਮੁਲਕ ਦੀ ਵੰਡ ਵੇਲੇ ਪਾਕਿਸਤਾਨ ਦੇ ਪੱਛਮੀ ਪੰਜਾਬ ਤੋਂ ਆਏ ਸਿੱਖਾਂ ਕਰਕੇ ਹੌਲੀ-2 ਦਿੱਲੀ ਚ ਹਾਲਾਤ ਬਦਲਦੇ ਗਏ....ਡੀਜੀਪੀਸੀ ਦੇ ਪ੍ਰਬੰਧਾਂ ਨੂੰ ਚੁਣੌਤੀ ਮਿਲ ਰਹੀ ਸੀ..ਦੋਹਾਂ ਧਿਰਾਂ ਚ ਤਕਰਾਰ ਵੀ ਵਧੀ...ਸੋ ਸਾਲ 1971 ਚ ਦੇਸ਼ ਦੀ ਕੇਂਦਰ ਸਰਕਾਰ ਨੇ ਦਖਲ ਦਿੱਤਾ ਤੇ ਇੱਕ ਆਰਡੀਨੈਂਸ ਜ਼ਰੀਏ 5 ਮੈਂਬਰੀ ਗੁਰਦੁਆਰਾ ਬੋਰਡ ਦਾ ਗਠਨ ਕੀਤਾ ਗਿਆ....ਇਹ ਆਰਡੀਨੈਂਸ ਬਾਅਦ ਚ ਪਾਰਲੀਮੈਂਟ ਚ ਪਾਸ ਹੋਏ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਨਾਲ ਖਤਮ ਹੋ ਗਿਆ...ਸਾਲ 1975 ਚ ਪਹਿਲੀ ਵਾਰ ਸਰਕਾਰੀ ਅਫਸਰਾਂ ਦੀ ਨਿਗਰਾਨੀ ਚ ਦਿੱਲੀ ਚ ਚੋਣਾਂ ਹੋਈਆਂ ਤੇ ਸਿੱਖ ਵੋਟਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਂਦ ਚ ਆ ਗਈ...ਦਿੱਲੀ ਸਿੱਖ ਗੁਰਦੁਆਰਾ ਐਕਟ ਤਹਿਤ ਚਾਰ ਸਾਲ ਬਾਅਦ ਚੋਣਾਂ ਕਰਵਾਉਣੀਆਂ ਜ਼ਰੂਰੀ ਨੇ... ਡੀ.ਐੱਸ.ਜੀ.ਐੱਮ.ਸੀ ਚ ਕੁੱਲ 51 ਮੈਂਬਰ ਹੁੰਦੇ ਨੇ...ਜਿਸ ਵਿੱਚੋਂ 46 ਦਿੱਲੀ ਦੇ ਸਿੱਖ ਵੋਟਰਾਂ ਵੱਲੋਂ ਚੁਣੇ ਜਾਂਦੇ ਨੇ.... 2 ਨਾਮਜ਼ਦ ਮੈਂਬਰ ਦਿੱਲੀ ਦੀਆਂ ਸਿੰਘ ਸਭਾਵਾਂ ਤੋਂ ਹੁੰਦੇ ਨੇ.... 2 ਨਾਮਜ਼ਦ ਮੈਂਬਰ ਉਹ ਹੁੰਦੇ ਨੇ..ਜਿੰਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਡੀ.ਐੱਸ.ਜੀ.ਐੱਮ.ਸੀ. ਜ਼ਰੂਰੀ ਸਮਝਦੀ ਹੈ....ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮੈਂਬਰ ਨਾਮਜ਼ਦ ਕਰਦੀ ਹੈ....ਪੰਜ ਨਾਮਜ਼ਦ ਮੈਂਬਰ ਪੰਜੇ ਤਖਤਾਂ ਦੇ ਜਥੇਦਾਰ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ, ਪਟਨਾ ਤੇ ਨਾਂਦੇੜ ਤੋਂ ਹੁੰਦੇ ਨੇ.... ਜਿੰਨ੍ਹਾਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ...ਕਮੇਟੀ ਦੀ ਚੋਣ ਲੜਨ ਲਈ ਜਾਂ ਕਮੇਟੀ ਚ ਨੁਮਾਇੰਦਗੀ ਲੈਣ ਲਈ ਘੱਟੋ-ਘੱਟ 25 ਸਾਲ ਉਮਰ ਹੋਣੀ ਲਾਜ਼ਮੀ ਹੈ...ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਲ-2 ਰਹਿਤ ਮਰਿਆਦਾ ਦਾ ਪਾਲਣ ਕਰਨ ਵਾਲਾ ਸ਼ਖਸ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਨੁਮਾਇੰਦਾ ਹੋ ਸਕਦਾ ਹੈ....ਕੁੱਲ ਮਿਲਾ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਂਦ ਦਿੱਲੀ ਚ ਸਿੱਖਾਂ ਦੇ ਹਰ ਦੁੱਖ-ਸੁੱਖ ਦੀ ਆਵਾਜ਼ ਹੈ, ਜਿਸ ਦਾ ਇੱਕ ਵੱਖਰਾ ਬਜਟ ਹੈ

ਦਿੱਲੀ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਬੰਧਾਂ ਹੇਠ ਦਿੱਲੀ ਦੇ 9 ਇਤਿਹਾਸਿਕ ਗੁਰਦੁਆਰਿਆਂ ਸਣੇ ਕੁੱਲ 14  ਗੁਰਦੁਆਰਿਆਂ ਦਾ ਪ੍ਰਬੰਧ ਆ ਗਿਆ....ਦਿੱਲੀ ਸਿੱਖ ਗੁਰਦੁਆਰਾ ਐਕਟ ਦਾ ਮਕਸਦ ਸਾਰੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ, ਸਿੱਖ ਰਿਵਾਇਤਾਂ, ਸਿੱਖ ਸੱਭਿਆਚਾਰ, ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ...ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਰਹਿਤ ਮਰਿਆਦਾ ਦੇ ਸਥਾਪਿਤ ਨਿਯਮਾਂ ਅਨੁਸਾਰ ਧਰਮ ਪ੍ਰਚਾਰ ਦੇ ਕਾਰਜ ਨੇਪਰੇ ਚਾੜਨੇ ਵੀ ਇਸ ਕਮੇਟੀ ਦੀ ਵੱਡੀ ਜਿੰਮੇਵਾਰੀ ਹੈ....ਇਸ ਤੋਂ ਇਲਾਵਾ ਸਿੱਖਿਆ ਦਾ ਪਸਾਰ ਖਾਸ ਤੌਰ ਤੇ ਪੰਜਾਬੀ ਭਾਸ਼ਾ ਲਈ ਉਪਰਾਲੇ ਕਰਨਾ ਵੀ ਇਸੇ ਐਕਟ ਚ ਜ਼ਰੂਰੀ ਦੱਸਿਆ  ਗਿਆ ਹੈ....ਮੁਫਤ ਲੰਗਰ ਸੇਵਾ, ਫਰੀ ਡਿਸਪੈਂਸਰੀ ਸਣੇ ਹੋਰ ਧਾਰਮਿਕ ਤੇ ਸਮਾਜ ਸੇਵਾ ਲਈ ਉਪਰਾਲੇ ਕਰਨਾ ਵੀ ਸ਼ਾਮਿਲ ਹੈ....ਕੁੱਲ ਮਿਲਾ ਕੇ ਗੁਰਦੁਆਰਾ ਐਕਟ ਤਹਿਤ ਸਿੱਖ ਬਿਰਾਦਰੀ ਦੀ ਬਿਹਤਰੀ ਲਈ ਉਪਰਾਲੇ ਕਰਨਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵੱਡੀ ਜਿੰਮੇਵਾਰੀ ਹੈ

 

  1. Greater Kailash - Manjeet Singh GK2. Punjabi Bagh- Manjinder Singh Sirsa3. Pitampura- Mahinder Pal Singh Chaddha

    4. Tri Nagar- Satpal Singh

    5. Fateh Nagar - Amarjeet Singh Fateh

    6. Hari Nagar- Avtar Singh Hit

    7. Shiv Nagar- Onkar Singh Thapar

    8. Kalkaji - Harmeet Singh kalka

    9. Civil Line- Sarabjeet Singh Jassi

    10 Sant Garh - Chaman Singh

    11. Dilshad Garden- Ravinder Singh Lovely

    12. Rohini - Vikram Singh

    13. Guru Nanak Nagar- Raminder Singh

    14. Shakur Basti - Jaspreet Singh Vicky Maan

    15. Vikaspuri - Manmohan Singh

    16. Sarita Vihar - Harjeet Singh GK

    17. Vivek Vihar-  Jasmain Singh Noni

    18. CP - Amarjeet Singh Pinky

    19. Tagore Garden- Parminderpal Singh

    20. Chander vihar- Nishan Singh Maan

    21. Harkrishan Nagar- Satnam Singh

    22. Khayala - Rajinder Singh

    23. Tilak Vihar- Atma Singh Lubhana

    24. Lajpat Nagar - Jaswant Singh Bittu

    25. Preet Vihar - Bhupinder Singh Bhullar.

    26. Raghubhir Nagar - Chander Pal Singh Nagi

    27. Ravi Nagar- Gurmeet Singh

    28. Krishna Nagar- Jagdeep Singh Kahlon

    29. Sroop Nagar - Ravinder Singh Khurana

    30. Model Town- Captain Inderpreet Singh

    31. Shakti Nagar - Harvinder Singh KP

    32. Dev Nagar- Paramjeet Singh Rana

    33. Rajinder Nagar- Paramjeet Singh Chandok

    34. Ramesh Nagar- Tanwant Singh

    35. Uttam Nagar- Gurmeet Singh Meeta

    36. Safdarjung Enclave - Kuldeep Singh Sahni

    37. Navin Shahdra- Kulvant Singh Bhath

    38. Khureji Khas- Jatinder Pal Singh Goldy

    39. Jaungpura- Kuldeep Singh Bhogal

    40. Rajouri Garden - Harmanjeet Singh

    41. Vishnu Garden- Manjeet Singh Aulakh

    42. Shaam Nagar - Harjeet Singh Pappa

    43. Tilak Nagar- Daljeet Singh Sarna

    44. Janak Puri - Iqbaal Singh  Shera

    45. Malviya Nagar- Onkar Singh Raja

    46. Geeta Colony - Harinder Pal Singh

Related Post